ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਗੋਲੀ ਮਾਰ ਕੇ ਹੱਤਿਆ

ਅਮਰੀਕਾ ਦੇ ਲਾਸ ਏਂਜਲਸ 'ਚ ਇੱਕ ਪੰਜਾਬੀ ਨੌਜਵਾਨ ਦੀ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
 

ਜਾਣਕਾਰੀ ਮੁਤਾਬਿਕ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅਸੰਧ ਤਹਿਸੀਲ ਦੇ ਪਿੰਡ ਉਪਾਲਾਣਾ ਦਾ ਵਾਸੀ 31 ਸਾਲਾ ਮਨਿੰਦਰ ਸਿੰਘ ਅਮਰੀਕਾ ਦੇ ਲਾਸ ਏਂਜਲਸ ਕਾਊਂਟੀ ਵਿਖੇ ਵਹੀਟਿਅਰ ਸਿਟੀ ਵਿੱਚ ਇੱਕ ਸਟੋਰ 'ਚ ਨੌਕਰੀ ਕਰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਿਕ ਉਹ ਆਪਣੇ ਪਰਿਵਾਰ 'ਚ ਇਕਲੌਤਾ ਕਮਾਉਣ ਵਾਲਾ ਸੀ। ਉਸ ਦੇ ਪਰਿਵਾਰ 'ਚ ਪਤਨੀ ਅਤੇ ਦੋ ਬੱਚੇ ਹਨ।
 

 

ਮਨਿੰਦਰ 6 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ। ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਆਪਣੇ ਪਰਿਵਾਰ ਨੂੰ ਭਾਰਤ ਭੇਜਦਾ ਹੁੰਦਾ ਸੀ। ਵਹੀਟਿਅਰ ਸਿਟੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸਨਿੱਚਰਵਾਰ ਸਵੇਰੇ 5.43 ਵਜੇ ਵਾਪਰੀ। ਪੁਲਿਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਕਿਹਾ ਕਿ ਮੁਲਜ਼ਮ ਚੋਰੀ ਦੇ ਇਰਾਦੇ ਨਾਲ ਸਟੋਰ ਅੰਦਰ ਆਇਆ ਸੀ ਅਤੇ ਉਸ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਮਨਿੰਦਰ ਦੀ ਮੌਤ ਹੋ ਗਈ।
 

ਪੁਲਿਸ ਨੇ ਦੱਸਿਆ ਕਿ ਸ਼ੱਕੀ ਮੌਕੇ ਤੋਂ ਫਰਾਰ ਹੋ ਗਿਆ। ਸਟੋਰ ਦੇ ਅੰਦਰ ਦੋ ਗਾਹਕ ਸਨ ਅਤੇ ਉਹ ਦੋਵੇਂ ਵੀ ਜ਼ਖਮੀ ਹੋ ਗਏ। ਸ਼ੱਕੀ ਵਿਅਕਤੀ ਕਾਲੇ ਮੂਲ ਦਾ ਵਿਅਕਤੀ ਸੀ। ਉਸ ਨੇ ਆਪਣਾ ਮੂੰਹ ਅੱਧਾ ਢੱਕਿਆ ਹੋਇਆ ਸੀ।
 

ਮਨਿੰਦਰ ਦੇ ਭਰਾ ਨੇ ਪੈਸੇ ਇਕੱਤਰ ਕਰਨ ਲਈ 'ਗੋ-ਫੰਡ ਪੇਜ਼' ਬਣਾਇਆ ਹੈ ਤਾਂਕਿ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਿਆ ਜਾ ਸਕੇ। ਉਸ ਦੇ ਭਰਾ ਨੇ ਐਤਵਾਰ ਨੂੰ ਗੋ-ਫੰਡ ਪੇਜ਼ 'ਚ ਲਿਖਿਆ, "ਉਸਦੇ ਪਰਿਵਾਰ ਵਿੱਚ ਮਾਤਾ-ਪਿਤਾ, ਪਤਨੀ ਅਮਨਦੀਪ ਕੌਰ ਅਤੇ 9 ਸਾਲਾ ਬੇਟੀ ਸੀਰਤ ਅਤੇ 5 ਸਾਲਾ ਬੇਟਾ ਸ਼ਾਨ ਹਨ। ਮੈਂ ਉਸ ਦੀ ਲਾਸ਼ ਨੂੰ ਘਰ ਭੇਜਣ ਲਈ ਮਦਦ ਦੀ ਮੰਗ ਕਰ ਰਿਹਾ ਹਾਂ ਤਾਂ ਜੋ ਉਸ ਦੀ ਪਤਨੀ ਅਤੇ ਬੱਚੇ ਉਸ ਨੂੰ ਆਖਰੀ ਵਾਰ ਵੇਖ ਸਕਣ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnal youth shot dead in USA