ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸਰਕਾਰ ਡਿੱਗਣ ਦੇ 2 ਦਿਨ ਬਾਅਦ ਇੱਕ ਬਾਗ਼ੀ ਵਿਧਾਇਕ ਡਿਸਕੁਆਲੀਫਾਈ ਕਰਾਰ

 


ਕਰਨਾਟਕ ਵਿਧਾਨ ਸਭਾ ਸਪੀਕਰ ਕੇ.ਆਰ ਰਮੇਸ਼ ਨੇ ਐੱਚ.ਡੀ. ਕੁਮਾਰਸਵਾਮੀ ਸਰਕਾਰ ਡਿੱਗਣ ਦੇ ਦੋ ਦਿਨ ਬਾਅਦ ਕਾਰਵਾਈ ਕਰਦੇ ਹੋਏ ਵੀਰਵਾਰ ਨੂੰ ਇੱਕ ਆਜ਼ਾਦ ਵਿਧਾਇਕ ਕੇ ਆਰ ਰਮੇਸ਼ ਨੂੰ ਡਿਸਕੁਆਲੀਫਾਇਡ (ਅਯੋਗ) ਐਲਾਨ ਦਿੱਤਾ ਹੈ।

 

ਇਸ ਤੋਂ ਪਹਿਲਾਂ, ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਨਗੇ ਅਤੇ ਸੁਪਰੀਮ ਕੋਰਟ ਨੇ ਜੋ ਭਰੋਸਾ ਉਨ੍ਹਾਂ ਉੱਤੇ ਦਿਖਾਇਆ ਹੈ ਉਹ ਉਸ ਨੂੰ ਬਰਕਰਾਰ ਰੱਖਣਗੇ। ਕੁਮਾਰ ਨੂੰ ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ ਅਤੇ ਆਯੋਗਤਾ ਸਬੰਧੀ ਪਟੀਸ਼ਨ ਉੱਤੇ ਫ਼ੈਸਲਾ ਕਰਨਾ ਹੈ।

 

ਉਨ੍ਹਾਂ ਕਿਹਾ ਕਿ ਬਾਗ਼ੀ ਵਿਧਾਇਕਾਂ ਨੂੰ ਉਹਨਾਂ ਸਾਹਮਣੇ ਪੇਸ਼ ਹੋਣ ਲਈ ਹੁਣ ਦਾ ਹੁਣ ਹੋਰ ਮੌਕਾ ਨਹੀਂ ਮਿਲੇਗਾ ਅਤੇ ਹੁਣ ਇਹ ਅਧਿਆਇ ਬੰਦ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਭਾਵੇ ਉਹ ਮਜ਼ਦੂਰ ਹੋਵੇ ਜਾਂ ਭਾਰਤ ਦਾ ਰਾਸ਼ਟਰਪਤੀ?

 

ਕੁਮਾਰ ਨੇ ਕਿਹਾ ਕਿ ਹਾਂ ਅਦਾਲਤ ਨੇ (ਅਸਤੀਫ਼ੇ ਉੱਤੇ ਫ਼ੈਸਲਾ ਕਰਨ ਨੂੰ) ਮੇਰੀ ਜ਼ਮੀਰ ਉੱਤੇ ਛੱਡਿਆ ਹੈ। ਮੇਰੇ ਕੋਲ ਵਿਸ਼ੇਸ਼ ਅਧਿਕਾਰ ਹੈ। ਮੈਂ ਉਸੇ ਅਨੁਸਾਰ ਕੰਮ ਕਰਾਂਗਾ ਅਤੇ ਸੁਪਰੀਮ ਕੋਰਟ ਨੇ ਮੇਰੇ ਉੱਤੇ ਜੋ ਭਰੋਸਾ ਦਿਖਾਇਆ ਹੈ ਉਸ ਨੂੰ ਬਰਕਰਾਰ ਰਖਾਂਗਾ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka An Independent MLA declared disqualified by Speaker KR Ramesh Kumar