ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਜ਼ਿਮਨੀ ਚੋਣ 'ਚ ਕਾਂਗਰਸ ਨੂੰ ਝਟਕਾ, ਸਿਧਾਰਮੱਈਆ ਨੇ ਵਿਧਾਇਕ ਦਲ ਦੇ ਨੇਤਾ ਤੋਂ ਦਿੱਤਾ ਅਸਤੀਫ਼ਾ

ਕਰਨਾਟਕ ਉਪ ਚੋਣ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਰਨਾਟਕ ਵਿੱਚ ਕਾਂਗਰਸ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਿਧਾਰਮੱਈਆ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਅਤਸੀਫ਼ਾ ਦੇ ਦਿੱਤਾ ਹੈ। ਸਿਧਾਰਮੱਈਆ ਨੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਤੋਂ ਅਸਤੀਫ਼ਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੌਂਪ ਦਿੱਤਾ ਹੈ।
 

ਨਿਊਜ ਏਜੰਸੀ ਏਐਨਆਈ ਅਨੁਸਾਰ, ਸਿਧਾਰਮੱਈਆ ਨੇ ਕਿਹਾ ਕਿ ਵਿਧਾਇਕ ਦਲ ਦੇ ਨੇਤਾ ਵਜੋਂ ਮੈਨੂੰ ਲੋਕਤੰਤਰ ਦਾ ਆਦਰ ਕਰਨ ਦੀ ਲੋੜ ਹੈ। ਮੈਂ ਕਾਂਗਰਸ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਮੈਂ ਆਪਣਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ।
 

 

 

 

ਦੱਸਣਯੋਗ ਹੈ ਕਿ ਕਰਨਾਟਕ ਵਿੱਚ ਉਪ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਕਰਨਾਟਕ ਵਿੱਚ, ਸੱਤਾਧਾਰੀ ਭਾਜਪਾ ਨੇ ਉਪ ਚੋਣਾਂ ਵਿੱਚ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕੀਤਾ। ਇਹ ਛੇ ਹੋਰ ਸੀਟਾਂ 'ਤੇ ਵੀ ਅੱਗੇ ਹੈ। ਕਰਨਾਟਕ ਵਿਧਾਨ ਸਭਾ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka By polls Results Congress Leader Siddaramaiah resigned as Congress Legislative Party leader