ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ 'ਤੇ 66.49% ਹੋਈ ਵੋਟਿੰਗ

ਕਰਨਾਟਕ ਵਿਧਾਨ ਸਭਾ ਦੀਆਂ 15 ਸੀਟਾਂ ਉੱਤੇ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋਈ। ਚੋਣ ਕਮਿਸ਼ਨ ਮੁਤਾਬਕ ਇੱਥੇ 66.49% ਵੋਟਿੰਗ ਹੋਈ ਹੈ। ਇਹ ਜ਼ਿਮਨੀ ਚੋਣ ਸੂਬੇ ਵਿੱਚ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੀ ਕਿਸਮਤ ਤੈਅ ਕਰੇਗੀ। ਚਿੱਕਬੱਲਾਪੁਰਾ 'ਚ ਸੱਭ ਤੋਂ ਵੱਧ 79.8% ਅਤੇ ਕੇ.ਆਰ. ਪੁਰਮ 'ਚ ਸੱਭ ਤੋਂ ਘੱਟ 37.5% ਵੋਟਾਂ ਪਈਆਂ। 
 

ਜ਼ਿਕਰਯੋਗ ਹੈ ਕਿ ਭਾਜਪਾ ਨੂੰ ਰਾਜ ਦੀ ਸੱਤਾ ’ਚ ਬਣੇ ਰਹਿਣ ਲਈ 225 ਮੈਂਬਰੀ ਵਿਧਾਨ ਸਭਾ (ਸਪੀਕਰ ਸਮੇਤ) ਵਿੱਚ 15 ਸੀਟਾਂ (ਜਿਨ੍ਹਾਂ ਲਈ ਜ਼ਿਮਨੀ ਚੋਣ ਹੋ ਰਹੀ ਹੈ) ’ਚ ਘੱਟੋ–ਘੱਟ ਛੇ ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਮਾਸਕੀ ਤੇ ਆਰ.ਆਰ. ਨਗਰ ਸੀਟਾਂ ਹਾਲੇ ਵੀ ਖ਼ਾਲੀ ਰਹਿਣਗੀਆਂ।  
 

ਕਾਂਗਰਸ ਤੇ ਜੇਡੀਐੱਸ ਦੇ 17 ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਤੋਂ ਬਾਅਦ ਖ਼ਾਲੀ ਹੋਈਆਂ ਸੀਟਾਂ ਉੱਤੇ ਚੋਣਾਂ ਕਰਵਾਈਆਂ ਗਈਆਂ। ਇਨ੍ਹਾਂ ਵਿਧਾਇਕਾਂ ਦੀ ਬਗ਼ਾਵਤ ਦੇ ਚੱਲਦਿਆਂ ਬੀਤੇ ਜੁਲਾਈ ਮਹੀਨੇ ਐੱਚਡੀ ਕੁਮਾਰਸਵਾਮੀ ਦੀ ਅਗਵਾਈ ਹੇਠਲੀ ਕਾਂਗਰਸ–ਜੇਡੀਐੱਸ ਸਰਕਾਰ ਡਿੱਗ ਪਈ ਸੀ ਤੇ ਭਾਜਪਾ ਦੇ ਸੱਤਾ ’ਚ ਆਉਣ ਦਾ ਰਾਹ ਪੱਧਰਾ ਹੋਇਆ ਸੀ।
 

ਕਰਨਾਟਕ ਵਿਧਾਨ ਸਭਾ ’ਚ ਹਾਲੇ ਭਾਜਪਾ ਕੋਲ ਇੱਕ ਆਜ਼ਾਦ ਸਮੇਤ 105 ਵਿਧਾਇਕ ਹਨ। ਕਾਂਗਰਸ ਦੇ 66 ਅਤੇ ਜੇਡੀਐੱਸ ਦੇ 34 ਵਿਧਾਇਕ ਹਨ। ਬਸਪਾ ਦਾ ਵੀ ਇੱਕ ਵਿਧਾਇਕ ਹੈ। ਇਸ ਤੋਂ ਇਲਾਵਾ ਇੱਕ ਨਾਮਜ਼ਦ ਵਿਧਾਇਕ ਤੇ ਸਪੀਕਰ ਹਨ।
 

ਅਯੋਗ ਕਰਾਰ ਦਿੱਤੇ 13 ਵਿਧਾਇਕਾਂ ਨੂੰ ਭਾਜਪਾ ਨੇ ਆਪਣੇ ਉਮੀਦਵਾਰ ਬਣਾਇਆ ਹੈ। ਜ਼ਿਮਨੀ ਚੋਣ ਲੜਨ ਲਈ ਸੁਪਰੀਮ ਕੋਰਟ ਤੋਂ ਇਜਾਜ਼ਤ ਮਿਲਣ ਪਿੱਛੋਂ ਪਿਛਲੇ ਮਹੀਨੇ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਵੀਰਵਾਰ ਨੂੰ ਜਿਹੜੀਆਂ 15 ਸੀਟਾਂ ਲਈ ਜ਼ਿਮਨੀ ਚੋਣ ਹੋ ਰਹੀ ਹੈ, ਉਨ੍ਹਾਂ ਵਿੱਚੋਂ 12 ਉੱਤੇ ਕਾਂਗਰਸ ਤੇ ਤਿੰਨ ਉੱਤੇ ਜੇਡੀਐੱਸ ਦਾ ਕਬਜ਼ਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka Bypolls 66 percent Voter Turnout