ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਉਪ ਚੋਣ : ਭਾਜਪਾ 12 ਸੀਟਾਂ 'ਤੇ ਅੱਗੇ, ਕਾਂਗਰਸ ਨੇ ਹਾਰ ਮੰਨੀ

ਕਰਨਾਟਕ ਦੀ 15 ਵਿਧਾਨ ਸਭਾ ਸੀਟਾਂ 'ਤੇ ਹੋਈ ਉਪ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ 12 ਸੀਟਾਂ 'ਤੇ ਅੱਗੇ ਹਨ। ਕਾਂਗਰਸ 2 ਅਤੇ 1 ਸੀਟ 'ਤੇ ਆਜ਼ਾਦ ਉਮੀਦਵਾਰ ਅੱਗੇ ਹੈ। ਇਹ ਨਤੀਜੇ ਭਾਜਪਾ ਸਰਾਕਰ ਲਈ ਬਹੁਤ ਖਾਸ ਮੰਨੇ ਜਾ ਰਹੇ ਹਨ, ਕਿਉਂਕਿ ਉਪ ਚੋਣਾਂ ਤੋਂ ਬਾਅਦ ਵਿਧਾਨ ਸਭਾ 'ਚ 222 ਸੀਟਾਂ ਹੋ ਜਾਣਗੀਆਂ। ਉਸ ਹਾਲਾਤ 'ਚ ਬਹੁਮਤ ਦਾ ਅੰਕੜਾ 112 ਹੋਵੇਗਾ। ਇਸ ਸਥਿਤੀ  ਬੀ.ਐਸ. ਯੇਦੀਯੁਰੱਪਾ ਨੂੰ ਸੱਤਾ ਬਚਾਉਣ ਲਈ ਸਿਰਫ 6 ਸੀਟਾਂ ਜਿੱਤਣੀਆਂ ਹੋਣਗੀਆਂ।
 

ਜ਼ਿਕਰਯੋਗ ਹੈ ਕਿ ਸੂਬੇ ਦੀਆਂ ਇਨ੍ਹਾਂ ਸੀਟਾਂ 'ਤੇ 5 ਦਸੰਬਰ ਨੂੰ ਵੋਟਿੰਗ ਹੋਈ ਸੀ। ਇਨ੍ਹਾਂ ਜ਼ਿਮਨੀ ਚੋਣਾਂ 'ਚ 156 ਮਰਦ ਅਤੇ 9 ਔਰਤਾਂ ਸਮੇਤ ਕੁੱਲ 165 ਉਮੀਦਵਾਰ ਚੋਣ ਮੈਦਾਨ 'ਚ ਹਨ। ਕਾਂਗਰਸ ਅਤੇ ਜੇ.ਡੀ.ਐਸ. ਦੇ 17 ਬਾਗ਼ੀ ਵਿਧਾਇਕਾਂ ਨੂੰ ਅਯੋਗ ਠਹਿਰਾਏ ਜਾਣ ਕਾਰਨ ਵਿਧਾਨ ਸਭਾ ਦੀਆਂ 2 ਸੀਟਾਂ ਖਾਲੀਆਂ ਹੋਈਆਂ ਸਨ।
 

ਚੋਣ ਕਮਿਸ਼ਨ ਅਨੁਸਾਰ ਥਾਨੀ, ਕਾਗਵਾੜ, ਗੋਕਕ, ਯੇਲਾਪੁਰ, ਹੀਰੇਕੇਰੂਰ, ਰਾਣੀਬੇਨੂਰ, ਵਿਜੇਨਗਰ, ਚਿਕਬਲਾਪੁਰ, ਕੇ.ਆਰ. ਪੁਰਮ, ਯਸ਼ਵੰਤਪੁਰ, ਮਹਾਲਕਸ਼ੀ ਲੇਆਊਟ, ਸ਼ਿਵਾਜੀਨਗਰ, ਹੋਸਕੋਟੇ, ਕੇ.ਆਰ. ਪੇਟ ਅਤੇ ਹੁਨਸੁਰ ਖੇਤਰਾਂ 'ਚ 4185 ਵੋਟਿੰਗ ਕੇਂਦਰਾਂ 'ਤੇ ਹੋਈ  ਵੋਟਿੰਗ 66.25% ਵੋਟਿੰਗ ਹੋਈ ਸੀ।
 

ਸੱਤਾਧਾਰੀ ਭਾਜਪਾ ਨੂੰ ਸੱਤਾ 'ਚ ਬਣੇ ਰਹਿਣ ਲਈ ਘੱਟੋ-ਘੱਟ 7 ਸੀਟਾਂ ਚਾਹੀਦੀਆਂ ਹਨ। ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੌਜੂਦਾ ਸਮੇਂ 'ਚ 106 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ, ਜਿਸ ਚ ਮੌਜੂਦਾ ਸਮੇਂ 'ਚ 207 ਮੈਂਬਰਾਂ ਵਾਲੇ ਸਦਨ 'ਚ ਇਕ ਆਜ਼ਾਦ ਵਿਧਾਇਕ ਵੀ ਸ਼ਾਮਲ ਹੈ।
 

ਦੱਸਣਯੋਗ ਹੈ ਕਿ ਕਰਨਾਟਕ 'ਚ ਵਿਧਾਨ ਸਭਾ 'ਚ ਕੁੱਲ 224 ਸੀਟਾਂ ਹਨ ਪਰ ਕਾਂਗਰਸ ਅਤੇ ਜਨਤਾ ਦਲ (ਐਸ.) ਦੇ 17 ਵਿਧਾਇਕਾਂ ਦੇ ਅਸਤੀਫ਼ੇ ਕਾਰਨ ਸਾਬਕਾ ਕਾਂਗਰਸ-ਜਨਤਾ ਦਲ (ਐਸ.) ਗਠਜੋੜ ਸਰਕਾਰ ਡਿੱਗ ਗਈ ਸੀ ਅਤੇ ਇਸ ਤੋਂ ਬਾਅਦ ਭਾਜਪਾ ਸਰਕਾਰ ਦਾ ਗਠਨ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka bypolls BJP leads in 12 constituencies