ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਦੇ ਹਿੰਦੀ ਬਾਰੇ ਦਿੱਤੇ ਬਿਆਨ ’ਤੇ ਬੋਲੇ ਕਰਨਾਟਕ ਦੇ CM ਯੇਦੀਯੁਰੱਪਾ

ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਹੁਣ ਹਿੰਦੀ ਦਿਵਸ ਦੇ ਮੌਕੇ 'ਤੇ ਦਿੱਤੇ ਗਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਇਕ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕਦੇ ਵੀ ਕੰਨੜ ਭਾਸ਼ਾ ਦੀ ਮਹੱਤਤਾ 'ਤੇ ਸਮਝੌਤਾ ਨਹੀਂ ਕਰਨਗੇ।

 

ਯੇਦੀਯੁਰੱਪਾ ਨੇ ਟਵੀਟ ਕੀਤਾ, 'ਸਾਡੇ ਦੇਸ਼ ਚ ਸਾਰੀਆਂ ਸਰਕਾਰੀ ਭਾਸ਼ਾਵਾਂ ਇਕੋ ਜਿਹੀਆਂ ਹਨ, ਅਸੀਂ ਕਦੇ ਵੀ ਕੰਨੜ ਅਤੇ ਆਪਣੇ ਸੂਬੇ ਦੇ ਸਭਿਆਚਾਰ ਨੂੰ ਉਤਸ਼ਾਹਤ ਕਰਨ 'ਤੇ ਸਮਝੌਤਾ ਨਹੀਂ ਕਰਾਂਗੇ।'

 

ਇਸ ਦੇ ਨਾਲ ਹੀ ਮੱਕਲ ਨੀਦੀ ਮਾਇਆਅਮ (ਐਮਐਨਐਮ) ਦੇ ਸੰਸਥਾਪਕ ਅਤੇ ਮਸ਼ਹੂਰ ਅਦਾਕਾਰ ਕਮਲ ਹਸਨ ਨੇ ਸੋਮਵਾਰ ਨੂੰ ਹਿੰਦੀ ਥੋਪਣ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਦਹਾਕਿਆਂ ਪਹਿਲਾਂ ਦੇਸ਼ ਨਾਲ ਕੀਤਾ ਗਿਆ ਇਕ ਵਾਅਦਾ ਸੀ, ਜਿਸ ਨੂੰ ਕਿਸੇ ਵੀ ਸ਼ਾਹ, ਸੁਲਤਾਨ ਜਾਂ ਸਮਰਾਟ ਨੂੰ ਨਹੀਂ ਤੋੜਨਾ ਚਾਹੀਦਾ।

 

ਉਨ੍ਹਾਂ ਇੱਕ ਵੀਡੀਓ ਚ ਕਿਹਾ, ‘ਇੱਥੇ ਵੰਨ-ਸੁਵੰਨਤਾ ਚ ਏਕਤਾ ਦਾ ਇਕ ਵਾਅਦਾ ਹੈ ਜੋ ਅਸੀਂ ਉਦੋਂ ਕੀਤਾ ਸੀ ਜਦੋਂ ਅਸੀਂ ਭਾਰਤ ਨੂੰ ਗਣਤੰਤਰ ਬਣਾਇਆ ਸੀ। ਹੁਣ, ਉਹ ਵਾਅਦਾ ਕਿਸੇ ਸ਼ਾਹ, ਸੁਲਤਾਨ ਜਾਂ ਸਮਰਾਟ ਦੁਆਰਾ ਤੋੜਿਆ ਨਹੀਂ ਜਾਣਾ ਚਾਹੀਦਾ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੀ ਮਾਂ ਬੋਲੀ ਹਮੇਸ਼ਾਂ ਤਾਮਿਲ ਰਹੇਗੀ।

 

ਜ਼ਿਕਰਯੋਗ ਹੈ ਕਿ ਹਿੰਦੀ ਦਿਵਸ ਦੇ ਮੌਕੇ 'ਤੇ ਸ਼ਾਹ ਨੇ ਕਿਹਾ ਕਿ ਜੇ ਇਕ ਭਾਸ਼ਾ ਦੇਸ਼ ਨੂੰ ਏਕਤਾ ਨਾਲ ਬੰਨ੍ਹਣ ਦਾ ਕੰਮ ਕਰ ਸਕਦੀ ਹੈ ਤਾਂ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka CM Yeddyurappa spoke on Amit Shah s statement on Hindi