ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ : ਕਾਂਗਰਸ ਨੇ ਹੋਟਲ ਦੇ ਬਾਹਰ ਕੀਤਾ ਪ੍ਰਦਰਸ਼ਨ, ਬਾਗੀ ਵਿਧਾਇਕ ਅੰਦਰ

ਕਰਨਾਟਕ ਸੰਕਟ : ਕਾਂਗਰਸ ਨੇ ਹੋਟਲ ਦੇ ਬਾਹਰ ਕੀਤਾ ਪ੍ਰਦਰਸ਼ਨ, ਬਾਗੀ ਵਿਧਾਇਕ ਅੰਦਰ

ਮੁੰਬਈ ਕਾਂਗਰਸ ਦੇ ਆਗੂਆਂ ਨੇ ਐਤਵਾਰ ਨੂੰ ਉਸ ਹੋਟਲ ਦੇ ਬਾਹਰ ਪ੍ਰਦਰਸ਼ਨ ਕੀਤਾ ਜਿੱਥੇ ਕਰਨਾਟਕ ਵਿਚ ਕਾਂਗਰਸ ਤੇ ਜਦ (ਐਸ) ਦੇ 10 ਅਸੰਤੁਸ਼ਟ ਵਿਧਾਇਕਾਂ ਨੂੰ ਰੱਖਿਆ ਗਿਆ ਹੈ। ਆਗੂਆਂ ਨੇ ਭਾਜਪਾ ਉਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਨੂੰ ਲਾਲਚ ਦੇਣ ਦਾ ਦੋਸ਼ ਲਗਾਇਆ ਗਿਆ।

 

ਵਿਧਾਇਕਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫਾ ਸੌਪਣ ਦੇ ਬਾਅਦ ਵਿਧਾਇਕ ਸ਼ਨੀਵਾਰ ਰਾਤ ਇਕ ਚਾਰਟਰਡ ਉਡਾਨ ਰਾਹੀਂ ਇਥੇ ਪਹੁੰਚੇ।

 

ਸੀਨੀਅਰ ਕਾਂਗਰਸ ਆਗੂ ਮੁਹੰਮਦ ਆਰਿਫ, ਨਸੀਮ ਖਾਨ, ਇਕਨਾਥ ਗਾਇਕਵਾੜ, ਭਾਈ ਜਗਤਾਪ ਨੇ ਸ਼ਾਮ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ। ਪ੍ਰਦਰਸ਼ਨਕਾਰੀਆਂ ਵਿਚ ਯੁਵਾ ਕਾਂਗਰਸ ਅਤੇ ਐਨਐਸਯੂਆਈ ਦੇ ਮੈਂਬਰ ਸ਼ਾਮਲ ਸਨ।

ਖਾਨ ਨੇ ਕਿਹਾ ਕਿ ਕਾਂਗਰਸ ਨੇ ਪ੍ਰਦਰਸ਼ਨ ਕੀਤਾ, ਪ੍ਰੰਤੂ ਪੁਲਿਸ ਨੇ ਵਰਕਰਾਂ ਨੂੰ ਹੋਟਲ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ।  ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਜਦ (ਯੂ) ਵਿਧਾਇਕਾਂ ਨੂੰ ਮੁੰਬਈ ਲਿਆਂਦਾ ਗਿਆ ਹੈ। ਅਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਪੁੱਛਣਾ ਚਾਹੁੰਦੇ ਹਾਂ ਕਿ ਕੀ ਉਹ ਆਪਣੀ ਮਰਜ਼ੀ ਨਾਲ ਆਏ ਜਾਂ ਉਨ੍ਹਾਂ ਨੂੰ ਜਬਰੀ ਲਿਆਂਦਾ ਗਿਆ ਹੈ।

 

ਖਾਨ ਨੇ ਦੋਸ਼ ਲਗਾਇਆ ਕਿ ਪੁਲਿਸ ਮਹਾਰਾਸ਼ਟਰ ਦੇ ਭਾਜਪਾ ਆਗੂਆਂ ਨੂੰ ਕਰਨਾਟਕ ਦੇ ਵਿਧਾਇਕਾਂ ਨੂੰ ਮਿਲਣ ਦੇ ਰਹੀ, ਪ੍ਰੰਤੂ ਸਾਨੂੰ ਉਨ੍ਹਾਂ ਨਾਲ ਸੰਪਰਕ ਕਰਨ ਤੋਂ ਰੋਕ ਰਹੀ ਹੈ।

 

ਪੀਟੀਆਈ ਭਾਸ਼ਾ ਨਾਲ ਗੱਲਬਾਤ ਕਰਦੇ ਹੋਏ ਖਾਨ ਨੇ ਪੁਲਿਸ ਉਤੇ ਭਾਜਪਾ ਦੇ ਇਸ਼ਾਰੇ ਉਤੇ ਕੰਮ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੋਸ਼ ਹੈ ਕਿ ਭਾਜਪਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਣ ਲਈ ਵਿਰੋਧੀ ਵਿਧਾਇਕਾਂ ਨੂੰ ਲੁਭਾਉਣ ਲਈ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka crisis Congress protest outside Mumbai hotel rebel MLA in hotel