ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ : ਸੁਪਰੀਮ ਕੋਰਟ ਪਹੁੰਚੀ ਕੁਮਾਰਸਵਾਮੀ ਸਰਕਾਰ

ਕਰਨਾਟਕ ਸੰਕਟ : ਸੁਪਰੀਮ ਕੋਰਟ ਪਹੁੰਚੀ ਕੁਮਾਰਸਵਾਮੀ ਸਰਕਾਰ

ਕਰਨਾਟਕ ਦੇ ਰਾਜਪਾਲ ਵਜੁਭਾਈਵਾਲਾ ਵੱਲੋਂ ਕਰਨਾਟਕ ਦੀ ਐਚਡੀ ਕੁਮਾਰਸਵਾਮੀ ਸਰਕਾਰ ਨੂੰ ਸ਼ੁੱਕਰਵਾਰ ਡੇਢ ਵਜੇ ਤੱਕ ਬਹੁਮਤ ਸਾਬਤ ਕਰਨ ਨੂੰ ਲੈ ਕੇ ਮਿਲੇ ਅਲਟੀਮੇਟਮ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਸੂਬੇ ਦੀ ਸੱਤਾਧਾਰੀ ਕਾਂਗਰਸ–ਜੇਡੀਐਸ ਗਠਜੋੜ ਸਰਾਕਰ ਨੇ ਸੁਪਰੀਮ ਕੋਰਟ ਵਿਚ ਇਸ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ।

 

ਰਾਜਪਾਲ ਬਜੁਭਾਈ ਵਾਲਾ ਨੇ ਐਡੀ ਕੁਮਾਰ ਸਵਾਮੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਨੇ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਨੂੰ ਪੱਤਰ ਲਿਖਦੇ ਹੋਏ ਸ਼ੁੱਕਰਵਾਰ ਦੁਪਹਿਰ ਡੇਢ ਵਜੇ ਤੱਕ ਆਪਣਾ ਬਹੁਮਤ ਸਾਬਤ ਕਰਨ ਨੂੰ ਕਿਹਾ।

 

ਉਧਰ, ਕਰਨਾਟਕ ਕਾਂਗਰਸ ਐਮਪੀ ਨਾਸਿਰ ਹੁਸੈਨ ਨੇ ਅਦਾਲਤ ਜਾਣ ਦੇ ਮੁੱਦੇ ਉਤੇ ਕਿਹਾ ਕਿ ਮੈਂ ਅਜਿਹਾ ਸੋਚਦਾ ਹਾਂ ਕਿ ਕਾਂਗਰਸ ਪਾਰਟੀ ਸੁਪਰੀਮ ਕੋਰਟ ਜਾਵੇਗੀ, ਕਿਉਂਕਿ ਸਪੀਕਰ ਦੇ ਮਾਮਲੇ ਵਿਚ ਰਾਜਪਾਲ ਦਖਲ ਨਹੀਂ ਦੇ ਸਕਦਾ। ਉਨ੍ਹਾਂ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ। ਸਰਕਾਰ ਮਨਮਾਨੇ ਢੰਗ ਨਾਲ ਦਖਲਅੰਦਾਜੀ ਕਰ ਰਹੀ ਹੈ ਅਤੇ ਪਾਰਟੀ ਦੇ ਏਜੰਟ ਵਜੋਂ ਕੰਮ ਕਰ ਰਹੀ ਹੈ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਕਰਨਾਟਕ ਵਿਧਾਨ ਸਭਾ ਵਿਚ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਵੱਲੋਂ ਪੇਸ਼ ਵਿਸ਼ਵਾਸ ਪ੍ਰਸਤਾਵ ਉਤੇ ਬਹਿਸ ਸ਼ੁੱਕਰਵਾਰ ਸਵੇਰ ਤੱਕ ਲਈ ਉਠਾ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka crisis HD Kumarswamy Government Floor test in row live updates here