ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ: 'ਰਾਜਪਾਲ ਵਾਪਸ ਜਾਓ' ਨਾਹਰਿਆਂ ਵਿਚਕਾਰ ਬਹੁਮਤ ਸਾਬਤ ਕਰਨ ਦਾ ਤੈਅ ਸਮਾਂ ਖ਼ਤਮ

 

 

ਕਰਨਾਟਕ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਲਈ ਰਾਜਪਾਲ ਵੱਲੋਂ ਤੈਅ ਕੀਤੇ ਦੁਪਹਿਰ 1:30 ਵਜੇ ਦੇ ਸਮੇਂ ਦਾ ਮੁੱਖ ਮੰਤਰੀ ਐੱਮ. ਡੀ. ਕੁਮਾਰਸਵਾਮੀ ਪਾਲਣ ਨਹੀਂ ਕਰ ਸਕੇ।

 

ਉਧਰ, ਕਰਨਾਟਕ ਦੇ ਮੁੱਖ ਮੰਤਰੀ ਐੱਮ. ਡੀ. ਕੁਮਾਰਸਵਾਮੀ ਨੇ ਸ਼ੁੱਕਰਵਾਰ ਨੂੰ ਬਹਿਸ ਜਾਰੀ ਰੱਖਦੇ ਹੋਏ ਵਿਸ਼ਵਾਸਮਤ ਦੌਰਾਨ ਇਹ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੀ ਸਰਕਾਰ ਨੂੰ ਡੇਗਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਸੀਟ ਮੇਰੇ ਲਈ ਮਹੱਤਵਪੂਰਨ ਨਹੀਂ ਹੈ।

 

ਰਾਜਪਾਲ ਵਜੁਭਾਈ ਵਾਲਾ ਵੱਲੋਂ ਸ਼ੁੱਕਰਵਾਰ ਦੀ ਦੁਪਹਿਰ ਡੇਢ ਵਜੇ ਤੱਕ ਬਹੁਮਤ ਸਾਬਤ ਕਰਨ ਦੇ ਦਿੱਤੇ ਗਏ ਸਮੇਂ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਮੈਂ ਇਹ ਵੇਖਾਂਗਾ ਕਿ ਇਸ ਕੋਸ਼ਿਸ਼ ਨਾਲ ਆਖ਼ਰ ਕਦੋਂ ਤੱਕ ਤੁਸੀਂ ਇੱਥੇ ਰਹਿੰਦੇ ਹੋ।

 

ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਉਸ ਸਮੇਂ ਹਾਈ ਡਰਾਮਾ ਸ਼ੁਰੂ ਹੋਇਆ ਜਦੋਂ ਰਾਜਪਾਲ ਵਜੁਭਾਈ ਵਾਲਾ ਦਾ ਇਹ ਹੁਕਮ ਆਇਆ ਕਿ ਕੁਮਾਰਸਵਾਮੀ ਸ਼ੁੱਕਰਵਾਰ ਨੂੰ ਡੇਢ ਵਜੇ ਤੱਕ ਬਹੁਮਤ ਸਾਬਤ ਕਰਨ।

 

ਰਾਜਪਾਲ ਵਜੁਭਾਈ ਵਾਲਾ ਵੱਲੋਂ ਮੁੱਖ ਮੰਤਰੀ ਐੱਮ. ਡੀ. ਕੁਮਾਰਸਵਾਮੀ ਨੂੰ ਬਹੁਮਤ ਸਾਬਤ ਕਰਨ ਲਈ ਸ਼ੁੱਕਰਵਾਰ ਦੁਪਹਿਰ ਡੇਢ ਵਜੇ ਦਾ ਸਮਾਂ ਦਿੱਤੇ ਜਾਣ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ।

 

ਭਾਜਪਾ ਨੇ ਕਾਂਗਰਸ-ਜੇਡੀਐੱਸ ਗੱਠਜੋੜ ਸਰਕਾਰ ਉੱਤੇ ਬਹੁਮਤ ਸਾਬਤ ਕਰਨ ਲਈ ਜਾਣਬੁਝ ਕੇ ਦੇਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਧਾਨ ਸਭਾ ਅੰਦਰ ਹੀ ਸਾਰੀ ਰਾਤ ਪ੍ਰਦਰਸ਼ਨ ਕੀਤਾ, ਪਰ ਉਹ ਉਥੇ ਹੀ ਸਦਨ ਅੰਦਰ ਹੀ ਖਾਦੇ ਅਤੇ ਫਰਸ਼ ਉੱਤੇ ਸੁੱਤੇ ਦਿਖੇ।

 

ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਵੱਲੋਂ ਬਹੁਮਤ ਸਾਬਤ ਕਰਨ ਲਈ ਦਿੱਤੀ ਗਈ ਸਮਾਂ ਸੀਮਾ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਸਪੀਕਰ ਕੇ ਆਰ ਰਮੇਸ਼ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਅੱਜ ਦੁਪਹਿਰ ਡੇਢ ਵਜੇ ਤੱਕ ਫਲੋਰ ਟੈਸਟ ਕਰਵਾਏ। ਇਸੇ ਦੌਰਾਨ 'ਰਾਜਪਾਲ ਵਾਪਸ ਜਾਓ' ਦੇ ਨਾਹਰੇ ਵੀ ਲਾਏ ਜਾ ਰਹੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka crisis HD Kumarswamy Government Floor test in row live updates here