ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ: SC ਦੇ ਫ਼ੈਸਲੇ ਤੋਂ ਬਾਅਦ CM ਕੁਮਾਰਸਵਾਮੀ ਨੇ ਬੁਲਾਈ ਕਾਂਗਰਸ ਨੇਤਾਵਾਂ ਦੀ ਮੀਟਿੰਗ


ਸੁਪਰੀਮ ਕੋਰਟ  (Supreme Court) ਨੇ ਕਰਨਾਟਕ (Karnataka Crisis) 'ਚ ਕਾਂਗਰਸ ਅਤੇ ਜਨਤਾ ਦਲ (ਐਸ) ਦੇ 10 ਬਾਗ਼ੀ ਵਿਧਾਇਕਾਂ ਦੀ ਪਟੀਸ਼ਨ ਉੱਤੇ ਬੁੱਧਵਾਰ ਨੂੰ ਵੱਡਾ ਫੈਸਲਾ ਸੁਣਵਾਇਆ।

 

 

ਅਦਾਲਤ ਨੇ ਕਿਹਾ ਕਿ ਸਪੀਕਰ ਵਿਧਾਇਕਾਂ ਦੇ ਅਸਤੀਫ਼ਿਆਂ ਉੱਤੇ ਫ਼ੈਸਲਾ ਕਰਨਗੇ ਅਤੇ ਇਸ ਵਿੱਚ ਕੋਈ ਸਮਾਂ ਸੀਮਾ ਨਹੀਂ ਹੈ। ਵਿਧਾਇਕ ਵਿਧਾਨ ਸਭਾ ਆਉਣ ਲਈ ਪਾਬੰਦ ਨਹੀਂ ਹੈ। ਇਸੇ ਦੌਰਾਨ SC ਦੇ ਫ਼ੈਸਲੇ ਤੋਂ ਬਾਅਦ CM ਕੁਮਾਰਸਵਾਮੀ ਨੇ ਬੁਲਾਈ ਕਾਂਗਰਸ ਨੇਤਾਵਾਂ ਦੀ ਮੀਟਿੰਗ ਬੁਲਾਈ ਹੈ। 

 

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁੱਖ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਅਨਿਰੂਦ ਬੋਸ ਦੀ ਬੈਂਚ ਨੇ ਵਿਧਾਇਕਾਂ, ਵਿਧਾਨ ਸਭਾ ਸਪੀਕਰ ਅਤੇ ਸੂਬੇ ਦੇ ਮੁੱਖ ਮੰਤਰੀ ਦਾ ਪੱਖ ਸੁਣਨ ਤੋਂ ਬਾਅਦ ਕਿਹਾ ਕਿ ਇਸ ਉੱਤੇ ਬੁੱਧਵਾਰ ਨੂੰ ਹੁਕਮ ਦਿੱਤਾ ਜਾਵੇਗਾ।

 


ਇਸ ਵਿਚਕਾਰ, ਬਾਗ਼ੀ ਵਿਧਾਇਕਾਂ ਵੱਲੋਂ ਬਹਿਸ ਖ਼ਤਮ ਕਰਦੇ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਬੈਂਚ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਸਪੀਕਰ ਨੂੰ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ਿਆਂ ਅਤੇ ਅਯੋਗ ਕਰਾਰ ਦੇ ਮਾਮਲੇ ਵਿੱਚ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖਣ ਸਬੰਧੀ ਉਸ ਦਾ ਅੰਤਰਿਮ ਹੁਕਮ ਜਾਰੀ ਰਖਿਆ ਜਾਵੇ। 

 

ਰੋਹਤਗੀ ਨੇ ਬੈਂਚ ਨੂੰ ਇਹ ਵੀ ਦੱਸਿਆ ਕਿ ਜੇਕਰ ਵਿਧਾਨ ਸਭਾ ਦੀ ਮੀਟਿੰਗ ਹੁੰਦੀ ਹੈ ਤਾਂ ਇਨ੍ਹਾਂ ਵਿਧਾਇਕਾਂ ਨੂੰ ਸੱਤਾਧਾਰੀ ਪਾਰਟੀ ਦੇ ਵ੍ਹਿਪ ਦੇ ਆਧਾਰ 'ਤੇ ਸਦਨ ਵਿੱਚ ਹਾਜ਼ਰ ਹੋਣ ਤੋਂ  ਛੋਟ ਦਿੱਤੀ ਜਾਣੀ ਚਾਹੀਦੀ ਹੈ।


.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka crisis LIVE: CM Kumaraswamy call the meeting after SC decision