ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ: ਸਖ਼ਤ ਸੁਰੱਖਿਆ ‘ਚ ਸਪੀਕਰ ਦੇ ਦਫ਼ਤਰ ਪੁੱਜੇ ਬਾਗ਼ੀ ਵਿਧਾਇਕ


ਮੌਜੂਦਾ ਸਰਕਾਰ ‘ਤੇ ਛੇਤੀ ਹੋਵੇਗਾ ਸਾਫ਼ ਰੁਖ਼


ਕਰਨਾਟਕ ਕਾਂਗਰਸ-ਜੇਡੀਐਸ ਦੇ ਬਾਗ਼ੀ ਵਿਧਾਇਕਾ ਮੁੰਬਈ ਬੇਂਗਲੁਰੂ ਪਹੁੰਚ ਚੁੱਕੇ ਹਨ। ਹੁਣ ਉਹ ਕੁਝ ਹੀ ਦੇਰ ਵਿੱਚ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਦਫ਼ਤਰ ਪਹੁੰਚ ਰਹੇ ਹਨ। ਕਰਨਾਟਕ ਵਿੱਚ ਕਾਂਗਰਸ-ਜੀਡੀਐਸ ਗੱਠਜੋੜ ਵਾਲੀ ਸਰਕਾਰ ਰਹੇਗੀ ਜਾਂ ਨਹੀਂ ਹੁਣ ਤੋਂ ਕੁਝ ਹੀ ਘੰਟਿਆਂ ਬਾਅਦ ਤਸਵੀਰ ਸਾਫ਼ ਹੋ ਸਕਦੀ ਹੈ, ਕਿਉਂਕਿ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਹੋਣ ਨਾਲ ਮੌਜੂਦਾ ਸਰਕਾਰ ਕੋਲ ਸਰਕਾਰ ਬਚਾਉਣ ਲਈ ਜ਼ਰੂਰੀ ਲੋੜੀਂਦੀ ਗਿਣਤੀ ਨਹੀਂ ਹੋਵੇਗੀ।

 

 

 


ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਦੇ ਰੱਖੀ ਹੈ ਤਾਕਿ ਉਹ 6 ਵਜੇ ਸਪੀਕਰ ਨੂੰ ਮਿਲ ਸਕਣ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਾਗ਼ੀ ਵਿਧਾਇਕਾਂ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਉਹ ਸਪੀਕਰ ਨੂੰ ਸ਼ਾਮ 6 ਵਜੇ ਤੱਕ ਮਿਲ ਕੇ ਉਨ੍ਹਾਂ ਨੂੰ ਮੁੜ ਅਸਤੀਫ਼ਾ ਦੇ ਸਕਦੇ ਹਨ। 

 

ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਇੱਕ ਬੈਂਚ ਨੇ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਕਿ ਉਹ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਬਾਰੇ ਵਿੱਚ ਅੱਜ ਹੀ ਫ਼ੈਸਲਾ ਲੈਣ। ਬੈਂਚ ਨੇ ਕਿਹਾ ਕਿ ਸਪੀਕਰ ਵੱਲੋਂ ਦਿੱਤੇ ਫ਼ੈਸਲੇ ਨਾਲ ਸ਼ੁੱਕਰਵਾਰ ਨੂੰ ਜਾਣੂ ਕਰਵਾਇਆ ਜਾਵੇ ਜਦੋਂ ਅਦਾਲਤ ਇਸ ਮਾਮਲੇ ਵਿੱਚ ਅੱਗੇ ਵਿਚਾਰ ਕਰੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka crisis: MLA reached the Speaker office in tough security