ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ: ਬਾਗ਼ੀ ਵਿਧਾਇਕਾਂ ਨਾਲ ਮਿਲਣ ਤੋਂ ਬਾਅਦ ਸਪੀਕਰ ਨੇ ਕਿਹਾ, ਅਸਤੀਫਿਆਂ ਦੀ ਹੋਵੇਗੀ ਸਾਰੀ ਰਾਤ ਜਾਂਚ


ਕਰਨਾਟਕ ਵਿੱਚ ਬਾਗ਼ੀ ਵਿਧਾਇਕਾਂ ਵੱਲੋਂ ਵੀਰਵਾਰ ਦੀ ਸ਼ਾਮ ਨੂੰ ਮੁਲਾਕਾਤ ਤੋਂ ਬਾਅਦ ਪ੍ਰੈੱਸ ਕਾਨਫ਼ੰਰਸ ਕਰਨ ਆਏ ਵਿਧਾਨ ਸਭਾ ਸਪੀਕਰ ਕੇ ਆਰ ਰਮੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫ਼ਿਆਂ ਦੀ ਸਾਰੀ ਰਾਤ ਜਾਂਚ ਕਰਨ ਦੀ ਲੋੜ ਹੈ ਤਾਕਿ ਉਸ ਦੇ ਸਹੀ ਹੋਣ ਦਾ ਪਤਾ ਲਾਇਆ ਜਾ ਸਕੇ।

 

ਸਪੀਕਰ ਕੇ ਆਰ ਰਮੇਸ਼ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਫੈਸਲਾ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਚੀਜ਼ਾਂ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਉਹ ਸੁਪਰੀਮ ਕੋਰਟ ਨੂੰ ਭੇਜ ਦਿੱਤੀ ਜਾਵੇਗੀ।

 

 

 

 

ਸਪੀਕਰ ਨੇ ਕਿਹਾ ਕਿ ਵਿਧਾਇਕਾਂ ਨੇ ਸਾਨੂੰ ਨਹੀਂ ਦੱਸਿਆ ਅਤੇ ਉਹ ਸਿੱਧੇ ਰਾਜਪਾਲ ਕੋਲ ਗਏ ਸਨ। ਉਹ ਕੀ ਕਰ ਸਕਦੇ ਹਨ? ਇਸ ਵਿੱਚ ਗ਼ਲਤ ਕੀ ਹੈ? ਉਹ ਸੁਪਰੀਮ ਕੋਰਟ ਚੱਲੇ ਗਏ। ਮੇਰਾ ਫ਼ਰਜ਼ ਸੂਬੇ ਦਾ ਜਨਤਾ ਅਤੇ ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਹੈ। ਮੈਂ ਇਸ ਵਿਚ ਦੇਰੀ ਕਰ ਰਹਿ ਹਾਂ, ਕਿਉਂਕਿ ਮੈਂ ਇਸ ਜ਼ਮੀਨ ਨਾਲ ਪਿਆਰ ਕਰਦਾ ਹਾਂ। ਮੈਂ ਜਲਦਬਾਜ਼ੀ ਵਿੱਚ ਕੰਮ ਨਹੀਂ ਕਰ ਰਿਹਾ ਹਾਂ।  

 

ਕੋਰਟ ਦੇ ਹੁਕਮ ਉੱਤੇ ਬਾਗ਼ੀ ਕਾਂਗਰਸ-ਜੇਡੀਐਸ ਦੇ ਬਾਗ਼ੀ ਵਿਧਾਇਕਾਂ ਨੇ ਸਪੀਕਰ ਕੇ ਆਰ ਰਮੇਸ਼ ਨਾਲ ਸ਼ਾਮ ਕਰੀਬ ਸਾਢੇ ਛੇ ਵਜੇ ਮੁਲਾਕਾਤ ਕੀਤੀ।

 

 

 

ਇਸ ਤੋਂ ਪਹਿਲਾਂ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਇੱਕ ਬੈਂਚ ਨੇ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਕਿ ਉਹ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਬਾਰੇ ਵਿੱਚ ਅੱਜ ਹੀ ਫ਼ੈਸਲਾ ਲੈਣ। ਬੈਂਚ ਨੇ ਕਿਹਾ ਕਿ ਸਪੀਕਰਾਂ ਵੱਲੋਂ ਦਿੱਤੇ ਫ਼ੈਸਲੇ ਤੋਂ ਸ਼ੁੱਕਰਵਾਰ ਨੂੰ ਜਾਣੂ ਕਰਵਾਇਆ ਜਾਵੇ ਜਦੋਂ ਅਦਾਲਤ ਇਸ ਮਾਮਲੇ ਵਿੱਚ ਅੱਗੇ ਵਿਚਾਰ ਕਰੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka Crisis rebel Congress JDS MLAs meets Assembly speaker after Supreme Court order Live updates here