ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਦੇ ਬਾਗੀ ਵਿਧਾਇਕਾਂ ਨੇ ਮੁੰਬਈ ਪੁਲਿਸ ਨੂੰ ਲਿਖਿਆ ਪੱਤਰ

ਕਰਨਾਟਕ ਦੇ ਬਾਗੀ ਵਿਧਾਇਕਾਂ ਨੇ ਮੁੰਬਈ ਪੁਲਿਸ ਨੂੰ ਲਿਖਿਆ ਪੱਤਰ

ਮੁੰਬਈ ਦੇ ਇਕ ਹੋਟਲ ਵਿਚ ਠਹਿਰੇ ਹੋਏ ਬਾਗੀ ਵਿਧਾਇਕਾਂ ਨੇ ਸ਼ਹਿਰ ਦੇ ਪੁਲਿਸ ਪ੍ਰਮੁੱਖ ਨੂੰ ਪੱਤਰ ਲਿਖਕੇ ਕਿਹਾ ਕਿ ਉਹ ਮਲਿਕਾਰਜੁਨ ਖੜਗੇ ਜਾਂ ਕਾਂਗਰਸ ਦੇ ਕਿਸੇ ਵੀ ਹੋਰ ਆਗੂ ਨਾਲ ਮਿਲਣਾ ਨਹੀਂ ਚਾਹੁੰਦੇ। ਅਜਿਹੀਆਂ ਅਟਕਲਾਂ ਹਨ ਕਿ ਖੜਗੇ ਕਾਂਗਰਸ ਦੇ ਕੁਝ ਹੋਰ ਆਗੂਆਂ ਅਤੇ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨਾਲ  ਪੋਵਈ ਵਿਚ ਸਥਿਤ ਰਿਨੇਸ਼ਾਂ ਹੋਟਲ ਵਿਚ ਉਨ੍ਹਾਂ ਨੂੰ ਮਿਲਣ ਜਾ ਸਕਦੇ ਹਨ।

 

ਮੁੰਬਈ ਦੇ ਪੁਲਿਸ ਪ੍ਰਮੁੱਖ ਨੂੰ ਪੱਤਰ ਵਿਚ ਬਾਗੀ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਦੀ ਇੱਤਾ ਮਲਿਕਰਜੁਨ ਖੜਗੇ ਜਾਂ ਗੁਲਾਮ ਨਬੀ ਆਜ਼ਾਦ ਜਾਂ ਕਾਂਗਰਸ ਦੇ ਕਿਸੇ ਵੀ ਆਗੂ ਨਾਲ ਮਿਲਣ ਦੀ ਨਹੀਂ ਹੈ। ਵਿਧਾਇਕਾਂ ਨੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਨੂੰ ਖਤਰਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਕਾਂਗਰਸ ਆਗੂਆਂ ਨੂੰ ਉਨ੍ਹਾਂ ਨਾਲ ਮਿਲਣ ਤੋਂ ਰੋਕਿਆ ਜਾਵੇ।

 

ਕਰਨਾਟਕ ਵਿਚ ਕਾਂਗਰਸ–ਜਦ (ਐਸ) ਗਠਜੋੜ ਦੇ ਆਗੂਆਂ ਨੇ ਐਤਵਾਰ ਨੂੰ ਸਰਕਾਰ ਬਚਾਉਣ ਲਈ ਭਵਿੱਖ ਦੇ ਕਦਮਾਂ ਉਤੇ ਚਰਚਾ ਕੀਤੀ। ਇਹ ਆਗੂ ਲਗਾਤਾਰ ਕੁਝ ਬਾਗੀ ਵਿਧਾਇਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿਚ ਲੱਗੇ ਹਨ, ਕਿਉਂਕਿ ਇਸੇ ਹਫਤੇ ਕੁਮਾਰਸਵਾਮੀ ਸਰਕਾਰ ਦਾ ਬਹੁਮਤ ਸਿੱਧ ਹੋਣ ਜਾ ਰਿਹਾ ਹੈ।

 

ਹਾਲਾਂਕਿ, ਬਾਗੀ ਵਿਧਾਇਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲੋਕ ਇਕਜੁੱਟ ਹਨ ਅਤੇ ਆਪਣੇ ਅਸਤੀਫੇ ਉਤੇ ਅੜੇ ਹੋਏ ਹਨ। ਕਰਨਾਟਕ ਸਰਕਾਰ ਡਿੱਗਣ ਦੇ ਕਿਨਾਰੇ ਹਨ, ਕਿਉਂਕਿ ਇਸਦੇ 16 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ ਜਿਨ੍ਹਾਂ ਵਿਚੋਂ 13 ਵਿਧਾਇਕ ਕਾਂਗਰਸ ਦੇ ਹਨ ਅਤੇ ਤਿੰਨ ਵਿਧਾਇਕ ਜਦ (ਐਸ) ਦੇ ਹਨ। ਦੋ ਆਜ਼ਾਦ ਉਮੀਦਵਾਰਾਂ ਨੇ ਵੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:karnataka crisis updates rebel mlas says dont want to meet congress leaders