ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਵਿਧਾਨ ਸਭਾ ਕੱਲ੍ਹ ਲਈ ਮੁਲਤਵੀ,ਭਾਜਪਾ ਨੇ ਦਿੱਤੀ ਰਾਤ ਭਰ ਪ੍ਰਦਰਸ਼ਨ ਦੀ ਧਮਕੀ

ਕਰਨਾਟਕ ਵਿਧਾਨ ਸਭਾ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਉਧਰ, ਭਾਜਪਾ ਕਰਨਾਟਕ ਮੁਖੀ ਬੀ ਐਸ ਯੇਦੀਯੁੱਪਾ ਨੇ ਕਿਹਾ ਕਿ ਅਸੀਂ ਸਾਰੀ ਰਾਤ ਵਿਧਾਨ ਸਭਾ ਅੰਦਰ ਪ੍ਰਦਰਸ਼ਨ ਕਰਾਂਗੇ। ਇਹ ਸੰਸਦੀ ਲੋਕਤੰਤਰ ਵਿੱਚ ਪਹਿਲੀ ਵਾਰ ਹੋਵੇਗਾ। ਜਦ ਤੱਕ ਵਿਸ਼ਵਾਸਮਤ ਨਹੀਂ ਹੋ ਜਾਂਦਾ, ਉਦੋਂ ਤੱਕ ਅਸੀਂ ਸਦਨ ਅੰਦਰ ਹੀ ਰਹਾਂਗੇ।

 

ਇਸ ਤੋਂ ਪਹਿਲਾਂ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਰਮੇਸ਼ ਕੁਮਾਰ ਨੇ ਵੀਰਵਾਰ ਸ਼ਾਮ ਨੂੰ ਕਿਹਾ ਸੀ ਕਿ ਰਾਜਪਾਲ ਵਜੁਭਾਈ ਵਾਲਾ ਨੇ ਉਨ੍ਹਾਂ ਨੂੰ ਦਿਨ ਦੇ ਅੰਤ ਤੱਕ ਵਿਸ਼ਵਾਸਮਤ ਦੀ ਪ੍ਰਕਿਰਿਆ ਪੂਰੀ ਕਰਨ ਨੂੰ ਕਿਹਾ ਹੈ।


ਸਪੀਕਰ ਨੂੰ ਗਵਰਨਰ ਨੇ ਕਿਹਾ ਕਿ ਹਾਊਸ ਵਿੱਚ ਪ੍ਰਸਤਾਵ ਸਦਨ ਵਿੱਚ ਵਿਚਾਰ ਅਧੀਨ ਹੈ। ਮੁੱਖ ਮੰਤਰੀ ਤੋਂ ਹਰ ਸਮੇਂ ਸਦਨ ਦਾ ਵਿਸ਼ਵਾਸ ਬਣਾਏ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ। ਦਿਨ ਦੇ ਅੰਤ ਤੱਕ ਵਿਸ਼ਵਾਸਮਤ 'ਤੇ ਵਿਚਾਰ ਕਰੋ। 

 

ਇਸ ਤੋਂ ਪਹਿਲਾਂ, ਕਾਂਗਰਸ ਨੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਵੱਲੋਂ ਲਿਆਂਦੇ ਗਏ  ਵਿਸ਼ਵਾਸ ਪ੍ਰਸਤਾਵ ਨੂੰ ਟਾਲਣ ਦੀ ਮੰਗ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ਦੇ ਸਿਆਸੀ ਸੰਕਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੇਖਦੇ ਹੋਏ ਵਿਧਾਨ ਸਭਾ ਸਪੀਕਰ ਜਦੋਂ ਤੱਕ ਵ੍ਹਿਪ ਦੇ ਮੁੱਦੇ ਉੱਤੇ ਫੈਸਲਾ ਨਹੀਂ ਕਰ ਲੈਂਦੇ ਉਦੋਂ ਤੱਕ ਇਸ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:karnataka floor test Ensure confidence tested today Governor tells Speaker