ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਮਾਰਸਵਾਮੀ ਦੀ ਸਰਕਾਰ ਡਿੱਗੀ, ਹੱਕ 'ਚ ਸਿਰਫ਼ ਪਈਆਂ 99 ਵੋਟਾਂ

ਆਖਰਕਾਰ ਕਰਨਾਟਕ ਦੇ ਕੁਮਾਰਸਵਾਮੀ ਦੀ ਸਰਕਾਰ ਡਿੱਗ ਗਈ। ਵਿਸ਼ਵਾਸਮਤ ਦੌਰਾਨ ਮੰਗਲਵਾਰ ਦੀ ਸ਼ਾਮ ਨੂੰ ਵੋਟਿੰਗ ਵਿੱਚ ਕੁਮਾਰਸਵਾਮੀ ਸਰਕਾਰ ਦੇ ਹੱਕ ਵਿੱਚ ਸਿਰਫ 99 ਵੋਟਾਂ ਹੀ ਪਈਆਂ, ਜਦਕਿ ਵਿਰੋਧੀ ਧਿਰ ਨੂੰ 105 ਵੋਟਾਂ ਪਈਆਂ। 

 

14 ਮਹੀਨਿਆਂ ਅੰਦਰ ਹੀ ਡਿੱਗੀ ਕੁਮਾਰਸਵਾਮੀ ਸਰਕਾਰ


ਕੁਮਾਰਸਵਾਮੀ ਦੀ ਸਰਕਾਰ 23 ਮਈ, 2018 ਨੂੰ ਬਣੀ ਸੀ ਪਰ ਇਹ 23 ਜੁਲਾਈ, 2019 ਨੂੰ ਡਿੱਗ ਗਈ। ਕਰਨਾਟਕ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 224 ਹੈ। ਇਨ੍ਹਾਂ ਵਿਚੋਂ ਸਿਰਫ਼ 204 ਵਿਧਾਨ ਸਭਾ ਮੈਂਬਰਾਂ ਨੇ ਵੋਟਿੰਗ ਕੀਤੀ। ਉਨ੍ਹਾਂ ਵਿੱਚੋਂ 99 ਨੇ ਵਿਸ਼ਵਾਸਮਤ ਦੇ ਹੱਕ ਵਿੱਚ ਵੋਟਿੰਗ ਕੀਤੀ, ਜਦਕਿ ਵਿਰੋਧੀ ਧਿਰ ਨੂੰ 105 ਵੋਟਾਂ ਪਈਆਂ ਜਦਕਿ ਵੋਟਿੰਗ ਦੌਰਾਨ 19 ਮੈਂਬਰ ਗ਼ੈਰ-ਹਾਜ਼ਰ ਸਨ।

 

ਇਸ ਤੋਂ ਪਹਿਲਾਂ ਕਰਨਾਟਕ ਵਿੱਚ ਵਿਸ਼ਵਾਸਮਤ ਨੂੰ ਲੈ ਕੇ ਹੋ ਰਹੀ ਬਹਿਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਬਾਰੇ ਨਕਾਰਾਤਮਕ ਰਿਪੋਰਟਾਂ ਨਾਲ ਉਹ ਬਹੁਤ ਦੁਖੀ ਹੋਏ ਹਨ ਅਤੇ ਉਹ ਖੁਸ਼ੀ ਖੁਸ਼ੀ ਅਹੁਦਾ ਛੱਡ ਦਿੰਦੇ। ਸਰਕਾਰ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਇਸ ਤਰ੍ਹਾਂ ਦੀ ਸਰਕਾਰ ਚਲਾਈ ਜਿਸ ਉੱਤੇ ਲਗਾਤਾਰ ਡਿੱਗਣ ਦਾ ਖ਼ਤਰਾ ਮੰਡਰਾ ਰਿਹਾ ਸੀ।

 


ਸਦਨ ਵਿੱਚ ਬਹੁਮਤ ਸਾਬਤ ਕਰਨ ਦੌਰਾਨ ਬਹਿਸ ਵਿੱਚ ਬੋਲਦਿਆਂ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਸ ਨੇ ਸਰਕਾਰ ਨੂੰ ਬਚਾਉਣ ਲਈ ਬਹੁਤ ਜੱਦੋਜਹਿਦ ਕੀਤੀ ਕਿਉਂਕਿ ਸਦਨ ਦੇ ਨਵੇਂ ਨੇਤਾਵਾਂ ਨੇ ਉਸ ਨੂੰ ਇਸ ਬਾਰੇ ਅਪੀਲ ਕੀਤੀ ਸੀ।

 

ਕਰਨਾਟਕ ਵਿਧਾਨ ਸਭਾ ਵਿੱਚ ਬਹੁਮਤ ਨੂੰ ਲੈ ਕੇ ਚੱਲ ਰਹੀ ਬਹਿਸ ਦੌਰਾਨ ਮੁੱਖ ਮੰਤਰੀ ਐੱਚ. ਡੀ ਕੁਮਾਰਸਵਾਮੀ ਨੇ ਖ਼ੁਦ ਨੂੰ ਸੂਬੇ ਦੇ ਐਕਸੀਡੈਂਟਲ ਮੁੱਖ ਮੰਤਰੀ ਦੱਸਿਆ। ਮੁਸ਼ਕਲ ਘੜੀ ਵਿੱਚ ਸਰਕਾਰ ਬਚਾਉਣ ਦੀ ਆਪਣੀ ਸਖ਼ਤ ਮਿਹਨਤ ਨੂੰ ਦੱਸਦੇ ਹੋਏ ਕੁਮਾਰਸਵਾਮੀ ਨੇ ਕਿਹਾ ਕਿ ਉਸ ਵੇਲੇ ਅਸੀਂ ਸਰਕਾਰ ਚਲਾਈ ਜਦੋਂ ਇਹ ਲਗਾਤਾਰ ਕਿਆਸਬਾਜ਼ੀ ਹੋ ਰਹੀ ਹੈ ਕਿ ਸਰਕਾਰ ਡਿੱਗ ਰਹੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka Floor test live updates trust votes in Vidhan Soudha