ਕਰਨਾਟਕ ਵਿਚ ਸੂਬੇ ਦੇ ਸੱਤਾਧਾਰੀ ਗਠਜੋੜ ਕਾਂਗਰਸ–ਜੇਡੀਐਸ ਦੇ 11 ਵਿਧਾਇਕਾਂ ਵੱਲੋਂ ਸ਼ਨੀਵਾਰ ਨੂੰ ਦਿੱਤੇ ਗਏ ਅਸਤੀਫੇ ਬਾਅਦ ਸੂਬੇ ਵਿਚ ਨਵਾਂ ਸਿਆਸੀ ਸੰਕਟ ਪੈਦਾ ਹੋ ਗਿਆ ਹੈ। ਇਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਇਸ ਵਿਚ ਆਪਣਾ ਕਿਸੇ ਤਰ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਨਵੀਂ ਸਰਕਾਰ ਲਈ ਖੁਦ ਨੂੰ ਤਿਆਰ ਦੱਸਿਆ ਤਾਂ ਉਥੇ ਦੂਜੀ ਪਾਸੇ ਕਾਂਗਰਸ ਨੇ ਉਸ ਉਤੇ ਹਮਲਾ ਬੋਲਿਆ ਹੈ।
ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਭਾਰਤੀ ਜਨਤਾ ਪਾਰਟੀ ਉਤੇ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਿਜੋਰ ਵਿਚ ਸਰਕਾਰ ਨੂੰ ਸੁੱਟਣ ਦਾ ਦੋਸ਼ ਲਗਾਇਆ। ਇਸ ਨਾਲ ਹੀ, ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਚ ਖਰੀਦ–ਫਰੋਖਤ ਦਾ ਸਿੰਬਲ ਬਣ ਗਈ ਹੈ।
Randeep Surjewala, Congress: A new symbol of horse trading politics has emerged in the country, MODI - Mischievously Orchestrated Defections in India. pic.twitter.com/JqzLi9tFf6
— ANI (@ANI) July 6, 2019
ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਨੂੰ ਨੀਚਾ ਕਰਨ ਦਾ ਭਾਜਪਾ ਦਾ ਯਤਨ ਸਫਲ ਨਹੀਂ ਹੋਵੇਗਾ। ਕਾਂਗਰਸ ਦੇ ਜਿਨ੍ਹਾਂ ਵਿਧਾਇਕਾਂ ਨੇ ਸਪੀਕਰ ਨੂੰ ਅਸਤੀਫੇ ਦਿੱਤੇ ਹਨ, ਉਨ੍ਹਾਂ ਵਿਚ ਸਾਬਕਾ ਗ੍ਰਹਿ ਮੰਤਰੀ ਅਤੇ ਸੱਤ ਵਾਰ ਵਿਧਾਇਕ ਰਾਮਲਿੰਗਾ ਰੇਡੀ, ਰਮੇਸ਼ ਜਰਕੀਲੋਹੀ, ਮਹੇਸ਼ ਕੁਮਥਹਲੀ, ਐਸਟੀ ਸੋਮਸ਼ੇਖਰ, ਬੀਏ ਬਸਾਵਰਾਜ, ਬੀਸੀ ਪਾਟਿਲ, ਪ੍ਰਤਾਪ ਗੌੜਾ ਪਾਟਿਲ ਅਤੇ ਸ਼ਿਵਰਾਮ ਹੇਬਰ ਸ਼ਾਮਲ ਹਨ। ਵਿਧਾਨ ਸਭਾ ਦਫ਼ਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ।