ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JDS- ਕਾਂਗਰਸ ਨੇਤਾਵਾਂ ਦਾ ਮੰਥਨ ਜਾਰੀ, ਸਿਦਾਰਮੈਯਾ ਬੋਲੇ-ਸਰਕਾਰ ਨੂੰ ਕੋਈ ਖ਼ਤਰਾ ਨਹੀਂ

ਕਰਨਾਟਕ ਸਰਕਾਰ ਤੇ ਸੰਕਟ ਦੇ ਬਾਦਲ ਮੁੜ ਮੰਡਰਾਉਣ ਲੱਗੇ ਹਨ। ਸ਼ਨੀਵਾਰ ਨੂੰ ਕਾਂਗਰਸ ਜੇਡੀਐਸ ਦੇ 13 ਵਿਧਾਇਕਾਂ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਪਹਿਲਾਂ ਕਾਂਗਰਸ ਦੇ ਇੱਕ ਵਿਧਾਇਕ ਨੇ ਅਸਤੀਫਾ ਦਿੱਤਾ ਸੀ। ਜੇਕਰ ਇਨ੍ਹਾਂ 14 ਵਿਧਾਇਕਾਂ ਦੇ ਅਸਤੀਫ਼ਿਆਂ ਨੂੰ ਮਨਜ਼ੂਰ ਕਰ ਲਿਆ ਗਿਆ ਤਾਂ 13 ਮਹੀਨੇ ਪੁਰਾਣੀ ਸਰਕਾਰ ਸੰਕਟ ਵਿੱਚ ਜਾ ਜਾਵੇਗੀ। ਉਥੇ, ਕਰਨਾਟਕ ਵਿੱਚ ਇੱਕ ਵਾਰ ਮੁੜ 'ਰਿਜਾਰਟ ਰਾਜਨੀਤੀ' ਦੇ ਪਰਤਣ ਦੀ ਚਰਚਾ ਹੈ।

 

ਰਾਜ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ 13 ਵਿਧਾਇਕਾਂ ਵਿੱਚੋਂ 10 ਵਿਧਾਇਕ ਮੁੰਬਈ ਦੇ ਹੋਟਲਾਂ ਵਿੱਚ ਰੁਕੇ ਹੋਏ ਹਨ। ਉਧਰ, ਕਰਨਾਟਕ ਦੇ ਮੁੱਖ ਮੰਤਰੀ ਵੀ ਵਿਦੇਸ਼ ਦੌਰੇ ਤੋਂ ਛੇਤੀ ਵਾਪਸ ਪਰਤਣਗੇ ਅਤੇ ਬੈਂਗਲੁਰੂ ਵਿੱਚ ਜੇਡੀਐਸ-ਕਾਂਗਰਸ ਵਿਚਕਾਰ ਬੈਠਕਾਂ ਦਾ ਦੌਰ ਜਾਰੀ ਹੈ।

 

ਕਰਨਾਟਕ ਦੇ ਮੰਤਰੀ ਅਤੇ ਕਾਂਗਰਸ ਆਗੂ ਡੀ ਕੇ ਸ਼ਿਵ ਕੁਮਾਰ ਅਤੇ ਜੇਡੀਐੱਸ ਨੇਤਾ ਤੇ ਸਾਬਕਾ ਪੀ.ਐਮ. ਐੱਚ ਡੀ ਦੇਵਗੌੜਾ ਵਿਚਕਾਰ ਬੰਗਲੁਰੂ ਵਿੱਚ ਚੱਲ ਰਹੀ ਬੈਠਕ ਵਿੱਚ ਜੇਡੀਐਸ ਦੇ ਆਗੂ ਐੱਚ ਡੀ ਰੇਵੰਨਾ, ਡੀ ਕੁਪੇਂਦਰ ਰੈੱਡੀ, ਐਚ ਕੇ ਕੁਮਾਰਸਵਾਮੀ ਅਤੇ ਡੀਸੀ ਥੰਮਨਨਾ ਵੀ ਸ਼ਾਮਲ ਹੋਏ।

 

 

 

ਬੈਂਗਲੁਰੂ: ਕਾਂਗਰਸ ਵਰਕਰਾਂ ਨੇ ਪਾਰਟੀ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਵਿਧਾਇਕਾਂ ਨੂੰ ਅਸਤੀਫ਼ੇ ਵਾਪਸ ਲੈਣ ਨੂੰ ਕਿਹਾ। 

 

 

ਮੁੰਬਈ ਵਿੱਚ ਸੋਫਿਟੇਲ ਮੁੰਬਈ ਬੀਕੇਸੀ ਹੋਟਲ ਦੇ ਬਾਹਰ ਕਾਂਗਰਸੀ ਆਗੂ ਮਹੇਂਦਰ ਸਿੰਘੀ ਨੇ ਕਿਹਾ ਕਿ ਮੈਂ ਸਿਰਫ ਰਮੇਸ਼ ਜਾਰਖੋਲੀ ਨੂੰ ਮਿਲਿਆ ਹਾਂ। ਮੈਂ ਕਿਸੇ ਹੋਰ ਵਿਧਾਇਕਾਂ ਨਾਲ ਨਹੀਂ ਮਿਲਿਆ।  ਮੈਂ ਜਿਨ੍ਹਾਂ ਨੂੰ ਨਹੀਂ ਜਾਣਦਾ ਉਸ ਬਾਰੇ ਵਿੱਚ ਕੁਝ ਨਹੀਂ ਕਹਾਂਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka government in crisis JDS-Congress 11 MLA in Mumbai Yeddyurappa says wait and see