ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ : ਰਾਜਪਾਲ


ਕਰਨਾਟਕ ਵਿੱਚ ਪਿਛਲੇ ਕਾਫੀ ਸਮੇਂ ਤੋਂ ਜਾਰੀ ਸਿਆਸੀ ਭੂਚਾਲ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਕੁਮਾਰਸਵਾਮੀ ਸਰਕਾਰ ਉੱਤੇ ਬਹੁਮਤ ਸਾਬਤ ਕਰਨ ਦਾ ਦਬਾਅ ਹੈ, ਪਰ ਅੱਜ ਡੇਢ ਵਜੇ ਦੀ ਡੇਡਲਾਈਨ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ। ਹਾਲਾਂਕਿ, ਇਸ ਵਿਚਕਾਰ ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਨੇ ਇੱਕ ਵਾਰ ਫਿਰ ਬਹੁਮਤ ਸਾਬਤ ਕਰਨ ਦਾ ਸਮਾਂ ਤੈਅ ਕੀਤਾ ਹੈ।

 


ਰਾਜਪਾਲ ਨੇ ਮੁੱਖ ਮੰਤਰੀ ਕੁਮਾਰਸਵਾਮੀ ਨੂੰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਪਹਿਲਾਂ ਬਹੁਮਤ ਸਾਬਤ ਕਰਨ ਨੂੰ ਕਿਹਾ ਹੈ। ਰਾਜਪਾਲ ਨੇ ਫਲੋਰ ਟੈਸਟ ਦੀ ਸਮਾਂ ਸੀਮਾ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੁਮਾਰਸਵਾਮੀ ਸ਼ਾਮ 6 ਵਜੇ ਤੋਂ ਪਹਿਲਾਂ ਬਹੁਮਤ ਸਾਬਤ ਕਰਨ।

 


ਇਸ ਤੋਂ ਪਹਿਲਾਂ ਰਾਜਪਾਲ ਨੇ ਵੀਰਵਾਰ ਨੂੰ ਬਹੁਮਤ ਸਾਬਤ ਕਰਨਾ ਦਾ ਸਮਾਂ ਤੈਅ ਕੀਤਾ ਸੀ। ਰਾਜਪਾਲ ਨੇ ਕੁਮਾਰਸਵਾਮੀ ਨੂੰ ਅੱਜ ਦੁਪਹਿਰ 1.30 ਵਜੇ ਬਹੁਮਤ ਸਾਬਤ ਕਰਨ ਲਈ ਕਿਹਾ ਸੀ, ਪਰ ਅੱਜ ਵੀ ਇਸ ਤੈਅ ਸਮੇਂ ਵਿੱਚ ਬਹੁਮਤ ਸਾਬਤ ਕਰਨ ਵਿੱਚ ਅਸਫ਼ਲ ਰਹੇ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka Governor Vajubhai Vala sends letter to HD Kumaraswamy to prove majority before 6 pm