ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਰ ਰੋ ਪਏ ਕੁਮਾਰਸਵਾਮੀ, ਕਿਹਾ - ਕਿਸ 'ਤੇ ਭਰੋਸਾ ਕੀਤਾ ਜਾਵੇ?

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਆਪਣੇ ਸਮਰਥਕਾਂ ਨੂੰ ਸੰਬੋਧਤ ਕਰਦਿਆਂ ਇਕ ਵਾਰ ਫਿਰ ਰੋ ਪਏ। ਕੁਮਾਰਸਵਾਮੀ ਕਰਨਾਟਕ ਦੇ ਮੰਡਯਾ 'ਚ ਆਪਣੇ ਸਮਰਥਕਾਂ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਉਹ ਰੋ ਪਏ। ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੇ ਕੀ ਗਲਤੀ ਕੀਤੀ ਹੈ, ਜੋ ਮੰਡਯਾ ਦੇ ਲੋਕਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ।

 


ਕੁਮਾਰਸਵਾਮੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੇਟਾ ਚੋਣ ਲੜੇ। ਪਰ ਆਪਣੇ ਸਮਰਥਕਾਂ ਦੇ ਕਹਿਣ 'ਤੇ ਉਨ੍ਹਾਂ ਦਾ ਬੇਟਾ ਚੋਣ ਲੜਿਆ ਅਤੇ ਹਾਰ ਗਿਆ। ਉਨ੍ਹਾਂ ਕਿਹਾ, "ਮੇਰੇ ਵਰਗੇ ਵਿਅਕਤੀ ਨੂੰ ਸਿਆਸਤ 'ਚ ਨਹੀਂ ਹੋਣਾ ਚਾਹੀਦਾ।" ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਸਿਆਸਤ 'ਚ ਕਿਸ 'ਤੇ ਭਰੋਸਾ ਕੀਤਾ ਜਾਵੇ।
 

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੁਮਾਰਸਵਾਮੀ ਇਸ ਤੋਂ ਪਹਿਲਾਂ ਮੰਡਯਾ 'ਚ ਹੀ ਇਕ ਰੈਲੀ ਦੌਰਾਨ ਭਾਵੁਕ ਹੋ ਗਏ ਸਨ। ਉਨ੍ਹਾਂ ਕਿਹਾ, "ਮੇਰੇ ਬਾਰੇ ਮੀਡੀਆ 'ਚ ਲਗਾਤਾਰ ਕਿਹਾ ਜਾਂਦਾ ਹੈ ਕਿ ਇਹ ਮੇਰਾ ਅੰਤਮ ਦਿਨ ਹੈ।" ਇੰਨਾ ਕਹਿੰਦਿਆਂ ਕੁਮਾਰਸਵਾਮੀ ਭਾਵੁਕ ਹੋ ਗਏ। ਕੁਮਾਰਸਵਾਮੀ ਅਤੇ ਉਨ੍ਹਾਂ ਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਹਾਲ ਹੀ 'ਚ ਮੀਡੀਆ ਦੇ ਸਾਹਮਣੇ ਆਪਣੇ ਹੰਝੂ ਨਹੀਂ ਰੋਕ ਸਕੇ ਸਨ। ਪਿਛਲੇ ਸਾਲ ਵੀ ਇਕ ਭਾਸ਼ਣ ਦੌਰਾਨ ਕੁਮਾਰਸਵਾਮੀ ਰੋ ਪਏ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka HD Kumaraswamy cries once again