ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੂਹਿਕ ਬਲਾਤਕਾਰ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਤਿੰਨ ਹੋਰ ਗ੍ਰਿਫਤਾਰ

ਸਮੂਹਿਕ ਬਲਾਤਕਾਰ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਤਿੰਨ ਹੋਰ ਗ੍ਰਿਫਤਾਰ

ਕਰਨਾਟਕ ਵਿਚ ਦੱਖਣੀ ਕੰਨੜ ਜ਼ਿਲ੍ਹੇ ਦੇ ਪੁਤਤੂਰ ਵਿਚ ਇਕ ਕਾਲਜ ਵਿਦਿਆਰਕਣ ਨਾਲ ਸਮੂਹਿਕ ਬਲਾਤਕਾਰ ਦਾ ਵੀਡੀਓ ਸ਼ੇਅਰ ਕਰਨ ਦੇ ਦੋਸ਼ ਵਿਚ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਵੀਡੀਓ ਸਾਂਝਾ ਕਰਨ ਦੇ ਦੋਸ਼ ਵਿਚ ਪੰਜ ਵਿਦਿਆਰਥੀਆਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

 

ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਗਏ ਤਿੰਨ ਹੋਰ ਲੋਕਾਂ ਦੀ ਪਹਿਚਾਣ ਬੇਲੰਦੂਰ ਵਾਸੀ ਸ਼ੌਕਤ ਅਲੀ, ਜਾਬਿਰ ਅਤੇ ਨਾਜਿਰ ਵਜੋਂ ਹੋਈ ਹੈ। ਪਿਛਲੇ ਹਫਤੇ ਇਸ ਘਟਨਾ ਦੇ ਸਾਹਮਣੇ ਆਉਣ ਬਾਅਦ ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਪੁਤੂਰ ਥਾਣੇ ਵਿਚ ਵੱਖ–ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

 

ਪੁਲਿਸ ਨੇ ਕਿਹਾ ਸੀ ਕਿ ਦਲਿਤ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਵੀਡੀਓ ਇਕ ਵੀਡੀਓ ਕਾਲ ਦੌਰਾਨ ਸਮਾਰਟ ਫੋਨ ਤੋਂ ਰਿਕਾਰਡ ਕੀਤਾ ਗਿਆ ਸੀ। ਸਮੂਹਿਕ ਬਲਾਤਕਾਰ ਦੀ ਘਟਨਾ ਮਾਰਚ ਵਿਚ ਵਾਪਰੀ ਸੀ, ਪ੍ਰੰਤੂ ਸਾਹਮਣੇ ਉਸ ਸਮੇਂ ਆਈ ਜਦੋਂ ਘਟਨਾ ਦਾ ਵੀਡੀਓ ਸਾਹਮਣੇ ਆਇਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕਥਿਤ ਬਲਾਤਕਾਰ ਵਿਚ ਸ਼ਾਮਲ ਲੋਕਾਂ ਨਾਲ ਝਗੜਾ ਹੋਣ ਦੇ ਬਾਅਦ ਇਸ ਨੂੰ ਕੁਝ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਉਤੇ ਸ਼ੇਅਰ ਕਰ ਦਿੱਤਾ।

 

ਉਨ੍ਹਾਂ ਦੱਸਿਆ ਕਿ ਲੜਕੀ ਨਾਲ ਉਸਦੇ ਕਾਲਜ ਦੇ ਸਹਿਪਾਠੀਆਂ ਨੇ ਕਥਿਤ ਤੌਰ ਉਤੇ ਬਲਾਤਕਾਰ ਕੀਤਾ। ਉਹ ਉਸ ਨੂੰ ਕਾਰ ਰਾਹੀਂ ਜੰਗਲ ਵਿਚ ਲੈ ਗਏ। ਦੋਸ਼ੀਆਂ ਨੇ ਘਟਨਾ ਦਾ ਵੀਡੀਓ ਬਣਾ ਲਿਆ ਅਤੇ ਲੜਕੀ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਇਸ ਸਬੰਧੀ ਦੱਸਿਆ ਤਾਂ ਵੀਡੀਓ ਸੋਸ਼ਲ ਮੀਡੀਆ ਉਤੇ ਪਾ ਦਿੱਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka Mangalore Gang Rape case 3 people arrested