ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 'ਚ ਐਚ.ਡੀ. ਕੁਮਾਰਸਵਾਮੀ ਦੇ ਬੇਟੇ ਦਾ ਹੋਇਆ ਵਿਆਹ, ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ

ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਜਾਰੀ ਲੌਕਡਾਊਨ ਵਿਚਕਾਰ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਦੇ ਬੇਟੇ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੇ ਪੋਤੇ ਨਿਖਿਲ ਕੁਮਾਰਸਵਾਮੀ ਨੇ ਕਾਂਗਰਸ ਦੇ ਸਾਬਕਾ ਮੰਤਰੀ ਐਮ. ਕ੍ਰਿਸ਼ਨੱਪਾ ਦੀ ਪੋਤੀ ਰੇਵਤੀ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ ਕੋਰੋਨਾ ਵਾਇਰਸ ਲੌਕਡਾਊਨ ਕਾਰਨ ਮਹਿਮਾਨਾਂ ਦੀ ਗਿਣਤੀ ਥੋੜੀ ਸੀ ਅਤੇ ਲੋਕਾਂ ਦੇ ਵੇਖਣ ਲਈ ਮੰਡਪ ਨੇੜੇ ਵੱਡੀ ਟੀਵੀ ਸਕ੍ਰੀਨ ਲਗਾਈ ਗਈ ਸੀ।
 

 

ਦੱਸਿਆ ਜਾ ਰਿਹਾ ਹੈ ਕਿ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਤੋਂ ਲਗਭਗ 30 ਕਿਲੋਮੀਟਰ ਦੂਰ ਰਾਮਨਗਰ ਸਥਿੱਤ ਫਾਰਮ ਹਾਊਸ 'ਚ ਇਹ ਵਿਆਹ ਹੋਇਆ। ਨਿਊਜ਼ ਏਜੰਸੀ ਏਐਨਆਈ ਨੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਨੂੰ ਉੱਥੇ ਮੌਜੂਦ ਕਿਸੇ ਮਹਿਮਾਨ ਨੇ ਰਿਕਾਰਡ ਕੀਤਾ। ਉਸ 'ਚ ਮੰਡਪ ਨੇੜੇ ਟੀਵੀ ਸਕ੍ਰੀਨ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਸੇ ਦੇ ਵੀ ਚਿਹਰੇ 'ਤੇ ਮਾਸਕ ਨਹੀਂ ਹੈ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਧਿਆ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਵਿਆਹ ਦੀਆਂ ਤਸਵੀਰਾਂ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਮਾਸਕ ਪਹਿਨਣ ਅਤੇ ਕੁਝ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦਾ ਵੀ ਧਿਆਨ ਨਹੀਂ ਰੱਖਿਆ ਗਿਆ।
 

 

ਉਧਰ, ਕਰਨਾਟਕ ਦੇ ਉਪ ਮੁੱਖ ਮੰਤਰੀ ਅਸ਼ਵਥ ਨਾਰਾਇਣ ਨੇ ਕਿਹਾ ਕਿ ਮੈਂ ਰਾਮਨਗਰ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਜੇ ਸਾਨੂੰ ਕਾਰਵਾਈ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਮੈਂ ਪੁਲਿਸ ਸੁਪਰਡੈਂਟ ਨਾਲ ਗੱਲ ਕਰਾਂਗਾ, ਨਹੀਂ ਤਾਂ ਇਹ ਸਿਸਟਮ ਦਾ ਪੂਰਾ ਮਜ਼ਾਕ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਜੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਆਪਣੇ ਬੇਟੇ ਨਿਖਿਲ ਦੇ ਵਿਆਹ ਦੌਰਾਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਪਾਏ ਗਏ ਤਾਂ ਬਿਨਾਂ ਸੋਚੇ-ਸਮਝੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
 

ਉਨ੍ਹਾਂ ਕਿਹਾ ਕਿ ਕੁਮਾਰਸਵਾਮੀ ਨੇ ਇਕ ਜਨਤਕ ਬਿਆਨ ਦਿੱਤਾ ਸੀ ਕਿ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਉਹ ਇੱਕ ਜਨਤਕ ਪ੍ਰਤੀਨਿਧੀ ਹਨ। ਉਹ ਲੰਮੇ ਸਮੇਂ ਤੋਂ ਜਨਤਕ ਜੀਵਨ 'ਚ ਹਨ। ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿਉਂਕਿ ਉਹ ਲੰਮੇ ਸਮੇਂ ਤੋਂ ਇਕ ਜ਼ਿੰਮੇਵਾਰ ਅਹੁਦੇ 'ਤੇ ਹਨ, ਉਹ ਕਰਨਾਟਕ ਦੇ ਮੁੱਖ ਮੰਤਰੀ ਵੀ ਰਹੇ ਹਨ, ਉਹ ਰਾਮਨਗਰ ਤੋਂ ਵਿਧਾਇਕ ਵੀ ਹੈ, ਇਸ ਲਈ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਉਨ੍ਹਾਂ ਦੇ ਪੁੱਤਰ ਦੇ ਵਿਆਹ ਵਿੱਚ ਕੀਤੀ ਜਾਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka Nikhil Kumarswamy tied knot with Revathi today in Bengaluru amid coronavirus