ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕਰਨਾਟਕ ਦੇ CM ਕੁਮਾਰਸਵਾਮੀ ਨੇ ਰੱਖਿਆ ਵਿਸ਼ਵਾਸ ਪ੍ਰਸਤਾਵ, 18 ਜੁਲਾਈ ਨੂੰ ਚਰਚਾ’ 

ਕਰਨਾਟਕ ਵਿੱਚ ਪਿਛਲੇ ਕਈ ਦਿਨਾਂ ਤੋਂ ਜਾਰੀ ਸਸਪੈਂਸ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਕਾਂਗਰਸੀ ਨੇਤਾ ਸਿੱਧਰਾਮਈਆ ਨੇ ਦੱਸਿਆ ਕਿ ਮੁੱਖ ਮੁੰਤਰੀ ਐਚ ਡੀ ਕੁਮਾਰਸਵਾਮੀ ਨੇ ਵਿਧਾਨ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਰੱਖਿਆ ਹੈ। ਇਸ ਉੱਤੇ ਸਦਨ ਵਿੱਚ 18 ਜੁਲਾਈ ਨੂੰ ਚਰਚਾ ਹੋਵੇਗੀ।  


ਉਥੇ, ਕਰਨਾਟਕ ਵਿੱਚ ਭਾਜਪਾ ਨੇ ਸੋਮਵਾਰ ਨੂੰ ਕਾਂਗਰਸ-ਜੇ.ਡੀ. (ਐਸ) ਸਰਕਾਰ ਵਿਰੁੱਧ ਇਕ ਅਵਿਸ਼ਵਾਸ ਪ੍ਰਸਤਾਵ ਪੇਸ਼ ਕਰਨ ਦੀ ਮੰਗ ਕੀਤੀ। ਕਾਂਗਰਸ - ਜੇ.ਡੀ. (ਐਸ) ਗੱਠਜੋੜ ਦੇ 16 ਵਿਧਾਇਕਾਂ ਦੇ ਵਿਧਾਨ ਸਭਾ ਤੋਂ ਅਸਤੀਫ਼ਿਆਂ ਤੋਂ ਬਾਅਦ, ਮੌਜੂਦਾ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈ।

 

ਭਾਜਪਾ ਦੇ ਸੂਬਾ ਜਨਰਲ ਸਕੱਤਰ, ਸੀ ਟੀ ਰਵੀ ਨੇ ਪੀਟੀਆਈ ਨੂੰ ਦੱਸਿਆ ਕਿ ਪਾਰਟੀ ਨੇ ਕਾਰਜਕਾਰਨੀ ਕਮੇਟੀ ਦੀ ਬੈਠਕ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੇ ਆਰ ਰਮੇਸ਼ ਕੁਮਾਰ ਨੂੰ ਨੋਟਿਸ ਭੇਜ ਕੇ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ। ਬੈਠਕ ਵਿੱਚ ਪਾਰਟੀ ਨੇਤਾ ਬੀਐਸ ਯੇਦੀਯੁਰੱਪਾ ਵੀ ਸ਼ਾਮਲ ਸਨ।

 

ਉਨ੍ਹਾਂ ਕਿਹਾ ਕਿ ਜੀ ਹਾਂ ਅਸੀਂ ਬਿਨਾਂ ਕਿਸੇ  ਅਵਿਸ਼ਵਾਸ ਪ੍ਰਸਤਾਵ ਨੂੰ ਪੇਸ਼ ਕਰਨ ਲਈ ਨੋਟਿਸ ਭੇਜਿਆ ਹੈ। ਅਸਤੀਫ਼ਾ ਦੇਣ ਵਾਲੇ ਬਾਗ਼ੀ 16 ਵਿਧਾਇਕ ਮੁੰਬਈ ਵਿੱਚ ਡੇਰਾ ਲਾਏ ਹੋਏ ਹਨ। ਵਿਧਾਨ ਸਭਾ ਸਪੀਕਰ ਨੇ ਹੁਣ ਤੱਕ ਇਨ੍ਹਾਂ ਦਾ ਅਸਤੀਫਾ ਸਵੀਕਾਰ ਨਹੀਂ ਕੀਤਾ ਹੈ, ਜਿਵੇਂ ਕਿ ਮਾਮਲਾ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ। ਸੁਪਰੀਮ ਕੋਰਟ ਮਾਮਲੇ ਵਿੱਚ ਮੰਗਲਵਾਰ ਨੂੰ ਸੁਣਵਾਈ ਕਰੇਗਾ।

 

ਮੁੰਬਈ ਵਿੱਚ ਇਕ ਹੋਟਲ ਵਿੱਚ ਰੁਕੇ ਹੋਏ ਬਾਗ਼ੀ ਵਿਧਾਇਕਾਂ ਨੇ ਸ਼ਹਿਰ ਦੇ ਪੁਲਿਸ ਮੁਖੀ ਨੂੰ ਇਕ ਪੱਤਰ ਲਿਖਿਆ ਕਿ ਉਹ ਮਲਿੱਕਾਰਜੁਨ ਖੜਗੇ ਜਾਂ ਕਾਂਗਰਸ ਦੇ ਕਿਸੇ ਹੋਰ ਆਗੂ ਨਾਲ ਨਹੀਂ ਮਿਲਣਾ ਚਾਹੁੰਦੇ। 

 

ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਖੜਗੇ ਕਾਂਗਰਸ ਦੇ ਕੁਝ ਹੋਰ ਕਾਂਗਰਸੀ ਨੇਤਾਵਾਂ ਅਤੇ ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨਾਲ ਪੋਵਈ ਵਿੱਚ ਸਥਿਤ ਰੇਨਾਸਾਂ ਹੋਟਲ ਵਿੱਚ ਮੁਲਾਕਾਤ ਕਰ ਸਕਦੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka political crisis Kumaraswamy govt to face trust vote on thursday