ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ : ਮੁੰਬਈ ’ਚ ਕਾਂਗਰਸ–JDS ਦੇ ਬਾਗੀ ਵਿਧਾਇਕਾਂ ਨੂੰ ਨਹੀਂ ਮਿਲ ਸਕੇ ਸ਼ਿਵਕੁਮਾਰ

ਕਰਨਾਟਕ ਸੰਕਟ : ਕਾਂਗਰਸ–JDS ਦੇ ਬਾਗੀ ਵਿਧਾਇਕਾਂ ਨੂੰ ਨਹੀਂ ਮਿਲ ਸਕੇ ਸ਼ਿਵਕੁਮਾਰ

ਕਰਨਾਟਕ ਵਿਧਾਨ ਸਭਾ ਤੋਂ ਅਸਤੀਫਾ ਦੇਣ ਬਾਅਦ ਚਾਰ ਦਿਨ ਪਹਿਲਾਂ ਮੁੰਬਈ ਆਏ ਇਕ ਦਰਜਨ ਵਿਧਾਇਕਾਂ ਨੇ ਹੁਣ ਵੀ ਇਥੇ ਹੀ ਡੇਰੇ ਲਗਾਏ ਹੋਏ ਹਨ। ਬੁੱਧਵਾਰ ਨੂੰ ਕਰਨਾਟਕ ਸਰਾਕਰ ਵਿਚ ਮੰਤਰੀ ਡੀ ਕੇ ਸ਼ਿਵਕੁਮਾਰ ਅਤੇ ਜੇਡੀਐਸ ਦੇ ਵਿਧਾਇਕ ਸ਼ਿਵ ਗੌੜਾ ਮੁੰਬਈ ਬਾਗੀ ਵਿਧਾਇਕਾਂ ਨੂੰ ਮਿਲਣ ਲਈ ਪਹੁੰਚੇ, ਪ੍ਰੰਤੂ ਉਥੇ ਤੈਨਾਤ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਮਿਲਣ ਨਾ ਦਿੱਤਾ।

 

ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਜੇਡੀਐਸ ਦੇ 10 ਬਾਗੀ ਵਿਧਾਇਕ ਜਿਸ ਹੋਟਲ ਵਿਚ ਰੁਕੇ ਹਨ ਉਥੇ ਮਹਾਰਾਸ਼ਟਰ ਰਾਜ ਰਿਜਰਵ ਪੁਲਿਸ ਬਲ ਅਤੇ ਦੰਗਾ ਕੰਟਰੋਲ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।

 

ਕਰਨਾਟਕ ਦੇ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਕਿਹਾ ਕਿ ਮੁੰਬਈ ਪੁਲਿਸ ਜਾਂ ਕਿਸੇ ਹੋਰ ਬਲ ਨੂੰ ਤੈਨਾਤ ਕੀਤਾ ਜਾਵੇ, ਪ੍ਰੰਤੂ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਅਸੀਂ ਆਪਣੇ ਦੋਸਤਾਂ ਨੂੰ ਮਿਲਣ ਆਏ ਹਾਂ। ਅਸੀਂ ਰਾਜਨੀਤੀ ਵਿਚ ਇਕੱਠੇ ਆਏ ਅਤੇ ਅਸੀਂ ਰਾਜਨੀਤੀ ਵਿਚ ਇਕੱਠੇ ਮਰਾਂਗੇ। ਉਹ ਸਾਡੀ ਪਾਰਟੀ ਦੇ ਆਦਮੀ ਹਨ। ਅਸੀਂ ਉਨ੍ਹਾਂ ਨੂੰ ਮਿਲਣ ਆਏ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:karnataka political crisis live updates: Congress JDS and BJP