ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ ਆਰ ਰਮੇਸ਼ ਕੁਮਾਰ, ਨੂੰ ਕਿਹਾ ਹੈ ਕਿ ਸੱਤਾਧਾਰੀ ਗਠਜੋੜ ਦੇ 10 ਬਾਗ਼ੀ ਵਿਧਾਇਕਾਂ ਦੇ ਅਸਤੀਫਿਆਂ ਅਤੇ ਉਨ੍ਹਾਂ ਦੇ ਅਯੋਗ ਕਰਾਰ ਦੇ ਮਸਲੇ ਉੱਤੇ ਅਗਲੇ ਮੰਗਲਵਾਰ ਤੱਕ ਕੋਈ ਫ਼ੈਸਲਾ ਨਾ ਲਿਆ ਜਾਵੇ। ਉਥੇ, ਮੁੱਖ ਮੰਤਰੀ ਐੱਮ. ਡੀ. ਕੁਮਾਰਸਵਾਮੀ ਨੇ ਸ਼ੁੱਕਰਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਬਾਰੇ ਦੱਸਿਆ ਕਿ ਉਹ ਸਦਨ ਵਿੱਚ ਵਿਸ਼ਵਾਸ ਮਤ ਹਾਸਲ ਕਰਨਾ ਚਾਹੁੰਣਗੇ।
ਮੁੜ ਸ਼ੁਰੂ ਹੋਈ ਰਿਜ਼ੋਰਟ ਸਿਆਸਤ
ਇਧਰ, ਕਰਨਾਟਕ ਵਿੱਚ ਰਾਜਨੀਤਿਕ ਅਸਥਿਰਤਾ ਦਾ ਦੌਰ ਲੰਮਾ ਖਿਚਦਾ ਵੇਖ ਭਾਜਪਾ ਸੂਤਰਾਂ ਨੇ ਕਿਹਾ ਕਿਾ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਬੇਂਗਲੁਰੂ ਕੋਲ ਇੱਕ ਰਿਜ਼ੋਰਟ ਵਿੱਚ ਠਹਿਰਾਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਕੁਮਾਰਸਵਾਮੀ ਦੇ ਐਲਾਨ ਤੋਂ ਬਾਅਦ ਉਸ ਨੂੰ ਆਪਣੇ ਵਿਧਾਇਕਾਂ ਦੀ ਖ਼ਰੀਦ ਫਰੋਖਤ ਦਾ ਖ਼ਦਸ਼ਾ ਹੈ। ਜਦ (ਐਸ) ਵਿਧਾਇਕਾਂ ਨੂੰ ਵੀ ਬੇਂਗਲੁਰੂ ਕੋਲ ਇੱਕ ਰਿਜ਼ੋਰਟ ਵਿੱਚ ਠਹਿਰਾਇਆ ਗਿਆ।
ਵਿਧਾਨ ਸਭਾ ਸਪੀਕਰ ਨੇ ਅਦਾਲਤ ਤੋਂ ਮੰਗਿਆ ਸੀ ਸਮਾਂ
ਅਦਾਲਤ ਨੇ ਸਪੀਕਰ ਨੇ ਕੱਲ੍ਹ ਹੁਕਮ ਦਿੱਤਾ ਸੀ ਕਿ ਉਹ ਤੁਰੰਤ ਕਾਂਗਰਸ ਅਤੇ ਜਨਤਾ ਦਲ (ਐਸ) ਦੇ 10 ਬਾਗ਼ੀ ਵਿਧਾਇਕਾਂ ਦੇ ਅਸਤੀਫ਼ਿਆਂ 'ਤੇ ਫੈਸਲਾ ਲਏ ਪਰ ਸਪੀਕਰ ਆਰ ਰਮੇਸ਼ ਕੁਮਾਰ ਨੇ ਬਾਅਦ ਵਿੱਚ ਕਿਹਾ ਕਿ ਫੈਸਲੇ ਲਈ ਹੋਰ ਸਮੇਂ ਦੀ ਲੋੜ ਹੈ। ਕਾਂਗਰਸ ਨੇ ਵੀ ਆਪਣੇ ਬਾਗ਼ੀ ਵਿਧਾਇਕਾਂ ਵਿਰੁੱਧ ਅਯੋਗਤਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਕੁਲ ਮਿਲਾ ਕੇ ਕਾਂਗਰਸ ਅਤੇ ਜੇ.ਡੀ. (ਐਸ) ਨੇ 16 ਵਿਧਾਇਕਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।