ਕਰਨਾਟਕ ਸਰਕਾਰ ਉੱਤੇ ਜਾਰੀ ਸੰਕਟ ਵਿੱਚ ਹਰ ਪਲ ਨਵੀਂ ਕੜੀ ਜੁੜਦੀ ਜਾ ਰਹੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਕੇ ਕਰਨਾਟਕ ਤੋਂ ਮੁੰਬਈ ਦੇ ਸੋਫਿਟੇਲ ਹੋਟਲ ਵਿੱਚ ਰੁਕੇ ਬਾਗ਼ੀ ਵਿਧਾਇਕਾਂ ਨੂੰ ਗੋਆ ਲਿਜਾਇਆ ਜਾ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਸਾਰੇ ਬਾਗ਼ੀ ਵਿਧਾਇਕ, ਮੁੰਬਈ ਤੋਂ ਗੋਆ ਲਈ ਰਵਾਨਾ ਹੋ ਗਏ ਹਨ।
ਇਸ ਤੋਂ ਪਹਿਲਾਂ ਕਰਨਾਟਕ ਕਾਂਗਰਸ-ਜੇ.ਡੀ. (ਐੱਸ.) ਵਿਧਾਇਕਾਂ ਦੇ ਮੁੰਬਈ ਦੇ ਬਾਂਦਰਾ ਕੁਰਲਾ ਸਥਿਤ ਸੋਫਿਟੇਲ ਹੋਟਲ ਵਿੱਚ ਠਹਿਰਾਅ ਦੌਰਾਨ ਸੂਬੇ ਦੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਉਨ੍ਹਾਂ 'ਤੇ ਨਜ਼ਰ ਰੱਖੀ ਸੀ। ਇਸ ਦੌਰਾਨ, ਬੀਜੇਪੀ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਕੁਝ ਹੋਰ ਬਾਗ਼ੀ ਵਿਧਾਇਕ ਇਸ ਸਮੂਹ ਵਿੱਚ ਸ਼ਾਮਲ ਹੋ ਸਕਦੇ ਹਨ।
Rebel Congress-JDS Karnataka MLAs who are staying at a hotel in Mumbai, to shift to Goa pic.twitter.com/3XxwjkOfC6
— ANI (@ANI) July 8, 2019
ਉਨ੍ਹਾਂ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਬਾਗ਼ੀ ਵਿਧਾਇਕਾਂ ਨੂੰ ਮੰਤਰੀ ਅਹੁਦੇ ਦਾ ਲਾਲਚ ਦੇਣਾ ਅਤੇ ਮੰਤਰੀਆਂ ਨੂੰ ਨਵੀਂ ਕੌਂਸਲ ਵਿੱਚ ਐਡਜਸਟ ਕੀਤੇ ਜਾਣ ਦੀ ਗੱਲ ਬੇਅਸਰ ਰਹੀ ਹੈ।
Maharashtra: Youth Congress workers protest outside Sofitel hotel in Mumbai where rebel Karnataka MLAs are staying. pic.twitter.com/RW5ukOdhHv
— ANI (@ANI) July 8, 2019