ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ ਸੰਕਟ ਜਾਰੀ, ਸਪੀਕਰ ਨੇ ਕਿਹਾ, ਮੈਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ

 

ਕਰਨਾਟਕ ਵਿੱਚ ਕੁਮਾਰਸਵਾਮੀ ਕਾਂਗਰਸ ਸਰਕਾਰ ਰਹੇਗੀ ਜਾਂ ਜਾਵੇਗੀ ਇਸ ਉੱਤੇ ਭੰਬਲਭੂਸੇ ਦੀ ਸਥਿਤੀ ਹੁਣ ਵੀ ਬਣੀ ਹੋਈ ਹੈ। ਕਰਨਾਟਕ ਵਿਧਾਨ ਸਭਾ ਵਿੱਚ ਭਰੋਸੇ ਦੀ ਵੋਟ ਉੱਤੇ ਅੜਿੱਕਾ ਜਾਰੀ ਹੈ।  ਇਕ ਪਾਸੇ ਜਿਥੇ ਕਾਂਗਰਸ ਅਤੇ ਜੇ.ਡੀ.ਐਸ. ਫਲੋਰ ਟੈਸਟ ਲਈ ਹੋਰ ਸਮਾਂ ਮੰਗ ਰਹੇ ਹਨ, ਉਥੇ,  ਭਾਜਪਾ ਛੇਤੀ ਤੋਂ ਛੇਤੀ ਬਹੁਮਤ ਟੈਸਟ ਦੀ ਉਮੀਦ ਕਰ ਰਹੀ ਹੈ। 

 


ਇਸ ਦੌਰਾਨ, ਕਰਨਾਟਕ ਵਿਧਾਨ ਸਭਾ ਦੇ ਸਪੀਕਰ ਆਰ. ਰਮੇਸ਼ ਕੁਮਾਰ ਨੇ ਇਕ ਵੱਡਾ ਬਿਆਨ ਦਿੱਤਾ ਹੈ। ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਹਰੇਕ ਦੀ ਨਜ਼ਰ ਮੇਰੇ ਉੱਤੇ ਹੈ। ਕਿਰਪਾ ਕਰਕੇ ਮੈਨੂੰ ਬਲੀ ਦਾ ਬੱਕਰਾ ਨਾ ਬਣਾਓ। ਸਾਨੂੰ ਆਪਣਾ ਟੀਚਾ ਪੂਰਾ ਕਰਨ ਦਿਓ। ਵਿਧਾਨ ਸਭਾ ਦੇ ਸਪੀਕਰ ਰਮੇਸ਼ ਨੇ ਇਹ ਬਿਆਨ ਅੱਜ ਹੀ ਬਹੁਮਤ ਦੀ ਪ੍ਰਕਿਰਿਆ ਪੂਰੀ ਕਰਵਾਉਣ ਦੇ ਸੰਦਰਭ ਵਿੱਚ ਕਹੀ ਹੈ।

 


ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਵੱਲੋਂ ਪੇਸ਼ ਵਿਸ਼ਵਾਸ ਪ੍ਰਸਤਾਵ 'ਤੇ ਵਿਧਾਨ ਸਭਾ ਵਿੱਚ ਤੀਜੇ ਦਿਨ ਸੋਮਵਾਰ ਨੂੰ ਵੀ ਚਰਚਾ ਜਾਰੀ ਹੈ। ਉਧਰ ਕਾਂਗਰਸ ਦਾ ਕਹਿਣਾ ਹੈ ਕਿ ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਉਤੇ ਸਪੀਕਰ ਦਾ ਫ਼ੈਸਲਾ ਆਉਣ ਤੱਕ ਵਿਸ਼ਵਾਸ ਪ੍ਰਸਤਾਵ ਉੱਤੇ ਮਤਵਿਭਾਜਨ ਨਾ ਕਰਵਾਇਆ ਜਾਵੇ।  

 

 

ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਤੋਂ ਹੀ ਸਪੀਕਰ ਕੇ ਆਰ. ਰਮੇਸ਼ ਨੇ ਸਰਕਾਰ ਨੂੰ ਵਾਰ ਵਾਰ ਸ਼ਕਤੀ ਟੈਸਟ ਦੀ ਪ੍ਰਕਿਰਿਆ ਸੋਮਵਾਰ ਨੂੰ ਮੁਕੰਮਲ ਕਰਨ ਦੇ ਆਪਣੇ ਵਾਅਦੇ ਦਾ ਸਮਨਾਨ ਕਰਨ ਦੀ ਯਾਦ ਦਿਵਾਈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka trust vote debate Karnataka Speaker K R Ramesh Kumar sasys Do not make me a scapegoat