ਕਰਨਾਟਕ ਦੇ ਬਾਗੀ MLA ਉਮੇਸ਼ ਜਾਧਵ ਨੇ ਅੱਜ ਸੋਮਵਾਰ ਨੂੰ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕਰਨਾਟਕ ਚ ਕਾਂਗਰਸ ਦੇ ਚਾਰ ਬਾਗੀ ਵਿਧਾਇਕਾਂ ਚੋਂ ਇੱਕ ਬਾਗੀ ਵਿਧਾਇਕ (MLA) ਉਮੇਸ਼ ਜਾਧਵ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਕਰਨਾਟਕ ਵਿਧਾਨਸਭਾ ਦੇ ਸਪੀਕਰ ਕੇ ਆਰ ਰਮੇਸ਼ ਕੁਮਾਰ ਨੂੰ ਸੌਂਪ ਦਿੱਤਾ।
ਵਿਧਾਇਕ ਉਮੇਸ਼ ਜਾਧਵ ਦੇ ਅਸਤੀਫ਼ੇ ਦੇ ਪਿੱਛੇ ਦਾ ਕਾਰਨ ਹਾਲੇ ਸਾਫ਼ ਨਹੀਂ ਹੋ ਸਕਿਆ ਹੈ। ਜਾਧਵ ਕਰਨਾਟਕਾ ਦੇ ਚਿੰਚੋਲੀ ਵਿਧਾਨਸਭਾ ਤੋਂ ਦੋ ਵਾਰ ਵਿਧਾਇਕ ਹਨ। ਸੂਤਰਾਂ ਮੁਤਾਬਕ ਉਮੇ਼ਸ ਜਾਧਵ ਭਾਜਪਾ ਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਉਹ ਆਉਂਦੀਆਂ ਲੋਕਸਭਾ ਚੋਣਾਂ ਚ ਕਾਂਗਰਸ ਦੇ ਵੱਡੇ ਨੇਤਾ ਮਲਿੱਕਾਰਜੁਨ ਖੜਗੇ ਖਿਲਾਫ਼ ਗੁਲਬਰਗ ਸੀਟ ਤੋਂ ਚੋਣ ਲੜ ਸਕਦੇ ਹਨ।
ਦੱਸਣਯੋਗ ਹੈ ਕਿ ਉਮੇਸ਼ ਜਾਧਵ ਉਨ੍ਹਾਂ ਚਾਰ ਵਿਧਾਇਕਾਂ ਚ ਇਕ ਹਨ ਜਿਹੜੇ ਦੋ ਬਾਰ ਕਾਂਗਰਸ ਵਿਧਾਇਕਾਂ ਦੀ ਬੈਠਕ ਚ ਸ਼ਾਮਲ ਨਹੀਂ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸ਼ਿਕਾਇਤ ਸਪੀਕਰ ਰਮੇਸ਼ ਕੁਮਾਰ ਤੋਂ ਕੀਤੀ ਗਈ ਸੀ ਤੇ ਉਨ੍ਹਾਂ ਖਿਲਾਫ਼ ਦਲਬਦਲੂ ਵਿਰੋਧੀ ਕਾਨੂੰਨ ਤਹਿਤ ਕਰਵਾਈ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕਰਨਾਟਕਾ ਦੀ ਕਾਂਗਰਸ–ਜੇਡੀਐਸ ਵਾਲੀ ਸਰਕਾਰ ਭਾਜਪਾ ’ਤੇ ਉਨ੍ਹਾਂ ਦੇ ਵਿਧਾਇਕਾਂ ਨੂੰ ਤੋੜਨ ਦੇ ਦੋਸ਼ ਲਗਾਉ਼ਂਦੀ ਆ ਰਹੀ ਹੈ।
ੇ