ਅਗਲੀ ਕਹਾਣੀ

ਕਰਨਾਟਕ ਜਿ਼ਮਨੀ ਚੋਣਾਂ: 4 ਸੀਟਾਂ `ਤੇ ਕਾਂਗਰਸ-ਜਨਤਾ ਦਲ ਤੇ 1 `ਤੇ ਭਾਜਪਾ ਅੱਗੇ

ਕਰਨਾਟਕ ਜਿ਼ਮਨੀ ਚੋਣਾਂ: 4 ਸੀਟਾਂ `ਤੇ ਕਾਂਗਰਸ-ਜਨਤਾ ਦਲ ਤੇ 1 `ਤੇ ਭਾਜਪਾ ਅੱਗੇ

ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਚਾਰ ਘੰਟਿਆਂ ਮਗਰੋਂ ਪੰਜ ਸੀਟਾਂ `ਚੋਂ ਚਾਰ `ਤੇ ਸੱਤਾਧਾਰੀ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ ਤੇ ਇੱਕ ਸੀਟ `ਤੇ ਭਾਜਪਾ ਉਮੀਦਵਾਰ ਅੱਗੇ ਹੈ। ਇਨ੍ਹਾਂ ਪੰਜ ਹਲਕਿਆਂ ਦੀ ਜਿ਼ਮਨੀ ਚੋਣ ਨੂੰ ਅਗਲੇ ਵਰ੍ਹੇ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਸੈਮੀ-ਫ਼ਾਈਨਲ ਮੰਨ ਕੇ ਚੱਲਿਆ ਜਾ ਰਿਹਾ ਹੈ।


ਬੀਤੇ ਸਨਿੱਚਰਵਾਰ ਨੂੰ ਕਰਨਾਟਕ ਦੀਆਂ ਤਿੰਨ ਲੋਕ ਸਭਾ ਤੇ ਦੋ ਵਿਧਾਨ ਸਭਾ ਹਲਕਿਆਂ `ਚ ਜਿ਼ਮਨੀ ਚੋਣਾਂ ਲਈ ਵੋਟਾਂ ਪਈਆਂ ਸਨ। ਇਨ੍ਹਾਂ ਚੋਣਾਂ ਦੇ ਨਤੀਜੇ ਸੱਤਾਧਾਰੀ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਲਈ ਬਹੁਤ ਅਹਿਮ ਹੋਣਗੇ।


ਬਲਾਰੀ ਲੋਕ ਸਭਾ ਹਲਕੇ ਤੋਂ ਕਾਂਗਰਸ ਅੱਗੇ ਚੱਲ ਰਹੀ ਹੈ, ਪਹਿਲਾਂ ਇਹ ਸੀਟ ਭਾਰਤੀ ਜਨਤਾ ਪਾਰਟੀ ਕੋਲ ਰਹੀ ਹੈ। ਮਾਂਡਿਆ ਸੰਸਦੀ ਸੀਟ ਤੋਂ ਜਨਤਾ ਦਲ (ਐੱਸ) ਅੱਗੇ ਹੈ ਤੇ ਪਹਿਲਾਂ ਵੀ ਇਹ ਸੀਟ ਉਸੇ ਕੋਲ ਸੀ। ਇੱਝ ਹੀ ਸਿ਼ਵਮੋਗਾ ਸੰਸਦੀ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਅੱਗੇ ਚੱਲ ਰਹੀ ਹੈ ਤੇ ਪਹਿਲਾਂ ਵੀ ਇਹ ਸੀਟ ਉਸੇ ਕੋਲ ਸੀ।


ਰਾਮਨਗਰਮ ਵਿਧਾਨ ਸਭਾ ਸੀਟ `ਤੇ ਜਨਤਾ ਦਲ (ਐੱਸ) ਅੱਗੇ ਚੱਲ ਰਹੀ ਹੈ ਤੇ ਪਹਿਲਾਂ ਵੀ ਇਹ ਸੀਟ ਉਸੇ ਕੋਲ ਰਹੀ ਹੈ। ਜਾਮਖੰਡੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਪਹਿਲਾਂ ਵੀ ਇਹ ਸੀਟ ਉਸੇ ਕੋਲ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnatka Byepolls Congress Janta Dal ahead in 4