ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਰਨਾਟਕ ਸੰਕਟ: ਬੈਂਗਲੁਰੂ ਤੋਂ ਮੁੰਬਈ ਤੱਕ ਸਿਆਸੀ ਘਮਸਾਨ

ਕਰਨਾਟਕ ਦਾ ਸਿਆਸੀ ਸੰਕਟ ਬਰਕਰਾਰ

ਕਰਨਾਟਕ ’ਚ ਸਿਆਸੀ ਸੰਕਟ ਹਾਲੇ ਵੀ ਬਰਕਰਾਰ ਹੈ। ਇਹ ਸੰਕਟ ਕੱਲ੍ਹ ਹੋਰ ਵੀ ਵਧ ਗਿਆ ਸੀ; ਜਦੋਂ ਮਹਾਰਾਸ਼ਟਰ ਸੂਬੇ ਦੀ ਰਾਜਧਾਨੀ ਮੁੰਬਈ ’ਚ ਬਾਗ਼ੀ ਵਿਧਾਇਕਾਂ ਨੂੰ ਮਿਲਣ ਪੁੱਜੇ ਕਾਂਗਰਸੀ ਆਗੂ ਡੀਕੇ ਸ਼ਿਵ ਕੁਮਾਰ ਤੇ ਮਿਲਿੰਦ ਦਿਓੜਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

 

 

ਉਹ ਰੈਨੇਸਾਂ ਹੋਟਲ ਵਿੱਚ ਰੁਕੇ ਹੋਏ ਕਾਂਗਰਸ–ਜੇਡੀਐੱਸ ਦੇ 10 ਬਾਗ਼ੀ ਵਿਧਾਇਕਾਂ ਨੂੰ ਮਿਲਣ ਲਈ ਪੁੱਜੇ ਸਨ। ਬੈਂਗਲੁਰੂ ਵਿਖੇ ਭਾਜਪਾ ਆਗੂਆਂ ਨੇ ਕੁਮਾਰਸਵਾਮੀ ਸਰਕਾਰ ਵਿਰੁੱਧ ਜ਼ੋਰਦਾਰ ਵਿਰੋਧ–ਪ੍ਰਦਰਸ਼ਨ ਕੀਤਾ।

 

 

ਮੁੰਬਈ ਦੇ ਜਿਸ ਆਲੀਸ਼ਾਨ ਹੋਟਲ ਵਿੱਚ ਕਰਨਾਟਕ ਦੇ ਬਾਗ਼ੀ ਵਿਧਾਇਕ ਠਹਿਰੇ ਹੋਏ ਹਨ, ਉਸ ਦੇ ਬਾਹਰ ਜ਼ਬਰਦਸਤ ਸਿਆਸੀ ਨਾਟਕ ਵੇਖਣ ਨੂੰ ਮਿਲਿਆ। ਸੀਨੀਅਰ ਕਾਂਗਰਸੀ ਆਗੂ ਤੇ ਕਰਨਾਟਕ ਦੇ ਜਲ–ਸਰੋਤ ਮੰਤਰੀ ਡੀਕੇ ਸ਼ਿਵਕੁਮਾਰ ਨੂੰ ਹੋਟਲ ਵਿੱਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ।

 

 

ਕਾਂਗਰਸ–ਜਨਤਾ ਦਲ (ਐੱਸ) ਸਰਕਾਰ ਡਿੱਗਣ ਤੋਂ ਰੋਕਣ ਦੀ ਕਵਾਇਦ ਵਜੋਂ ਉਹ ਵਿਧਾਇਕਾਂ ਨਾਲ ਮੁਲਾਕਾਤ ਕਰਨ ਉੱਤੇ ਅੜੇ ਰਹੇ। ਸ੍ਰੀ ਸ਼ਿਵਕੁਮਾਰ ਨੇ ਕਿਹਾ ਕਿ ਉਹ ਸ਼ਾਂਤੀ ਲਈ ਆਏ ਸਨ ਤੇ ਉਨ੍ਹਾਂ ਦੀ ਵਿਧਾਇਕਾਂ ਨੂੰ ਡਰਾਉਣ–ਧਮਕਾਉਣ ਦੀ ਕੋਈ ਮਨਸ਼ਾ ਨਹੀਂ ਹੈ।

 

 

ਉੱਧਰ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਬੈ਼ਗਲੁਰੂ ਵਿਖੇ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਦੇ ਸਾਹਮਣੇ ਪਾਰਟੀ ਕਾਰਕੁੰਨਾਂ ਨਾਲ ਰੋਸ ਮੁਜ਼ਾਹਰਾ ਕੀਤਾ। ਵਿਧਾਇਕਾਂ ਦੇ ਅਸਤੀਫ਼ੇ ਪਿੱਛੋਂ ਸੋਮਵਾਰ ਨੂੰ ਉਨ੍ਹਾਂ ਆਖਿਆ ਸੀ ਕਿ ਨੈਤਿਕ ਆਧਾਰ ਉੱਤੇ ਹੁਣ ਸ੍ਰੀ ਕੁਮਾਰਸਵਾਮੀ ਨੂੰ ਸਰਕਾਰ ’ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

 

 

ਕਰਨਾਟਕ ਵਿਧਾਨ ਸਭਾ ਵਿੱਚ ਕੁੱਲ ਸੀਟਾਂ 224 ਹਨ ਤੇ ਸਪੀਕਰ ਨੂੰ ਹਟਾ ਕੇ 223 ਰਹਿ ਜਾਂਦੀਆਂ ਹਨ। ਬਹੁਮੱਤ ਲਈ 112 ਸੀਟਾਂ ਲੋੜੀਂਦੀਆਂ ਹਨ। ਮੌਜੁਦਾ ਗੱਠਜੋੜ ਸਰਕਾਰ ਕੋਲ 116 ਸੀਟਾਂ ਹਨ; ਜਿਨ੍ਹਾਂ ਵਿੱਚੋਂ ਕਾਂਗਰਸ ਦੀਆਂ 78 ਤੇ ਜੇਡੀਐੱਸ ਦੀਆਂ 37 ਅਤੇ ਬਸਪਾ ਦੀ ਇੱਕ ਸੀਟ ਹੈ ਪਰ 16 ਵਿਧਾਇਕਾਂ ਦਾ ਅਸਤੀਫ਼ਾ ਪ੍ਰਵਾਨ ਹੋਣ ਦੀ ਹਾਲਤ ਵਿੱਚ ਬਹੁਮਤ ਲਈ 104 ਸੀਟਾਂ ਫਿਰ ਵੀ ਚਾਹੀਦੀਆਂ ਹੋਣਗੀਆਂ। ਤਦ ਕੁਮਾਰਸਵਾਮੀ ਹੁਰਾਂ ਕੋਲ 100 ਵਿਧਾਇਕ ਤੇ ਭਾਜਪਾ ਕੋਲ 107 ਵਿਧਾਇਕ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnatka Crisis Political chaos from Bangalore to Mumbai