ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਵੱਲੋਂ ਕਰਤਾਰਪੁਰ ਕੋਰੀਡੋਰ ਤਿਆਰ, ਅੱਠ ਨਵੰਬਰ ਨੂੰ ਜਾਵੇਗਾ ਪਹਿਲਾ ਜੱਥਾ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਖ਼ਾਸ ਮੌਕੇ ਉੱਤੇ ਪਾਕਿ ਸਥਿਤ ਕਰਤਾਰਪੁਰ ਗੁਰੂ ਘਰ ਲਈ ਭਾਰਤ ਵੱਲੋਂ ਕਾਰੀਡੋਰ ਪੂਰੀ ਤਰ੍ਹਾਂ ਤਿਆਰ ਹੈ। ਯਾਤਰੀ ਟਰਮਿਨਲ ਭਵਨ ਦਾ ਕੰਮ ਆਖ਼ਰੀ ਪੜਾਅ ਵਿੱਚ ਹੈ ਅਤੇ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਅੱਠ ਨਵੰਬਰ ਨੂੰ ਇਸ ਰਸਤੇ ਤੋਂ ਹੀ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਵੇਗਾ।


ਇਸ ਦੇ ਲਈ 20 ਅਕਤੂਬਰ ਤੋਂ ਆਨਲਾਈਨ ਰਜਿਸ਼ਟ੍ਰੇਸ਼ਨ ਸ਼ੁਰੂ ਹੋਵੇਗੀ। ਹਾਲਾਂਕਿ ਪਾਕਿਸਤਾਨ ਵੱਲੋਂ ਤਿਆਰੀਆਂ ਦੀ ਰਫ਼ਤਾਰ ਹੌਲੀ ਚੱਲ ਰਹੀ ਹੈ ਜਿਸ ਨਾਲ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ  ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਨੇ ਰਿਕਾਰਡ ਸਮੇਂ ਵਿੱਚ ਇਸ ਕਾਰੀਡੋਰ ਅਤੇ ਇਸ ਨਾਲ ਜੁੜੀਆਂ ਅੰਤਰਰਾਸ਼ਟਰੀ ਸਹੂਲਤਾਵਾਂ ਅਤੇ ਸੁਰੱਖਿਆ ਇਮਾਰਤਾਂ ਦੇ ਨਿਰਮਾਣ ਕਾਰਜ ਨੂੰ ਲਗਭਗ ਪੂਰਾ ਕਰ ਲਿਆ ਹੈ।

 

ਇਸ ਦੇ ਨਾਲ ਹੀ ਸੁਰੱਖਿਆ ਬਲ ਨੇ ਵੀ ਆਪਣੇ ਵੱਲੋਂ ਸੁਰੱਖਿਆ ਦੀ ਸਾਰੀਆਂ ਤਿਆਰੀਆਂ ਅਤੇ ਦੋਵਾਂ ਦੇਸ਼ਾਂ ਵਿਚਕਾਰ ਕਾਰੀਡੋਰ ਦੇ ਰਸਤਿਆਂ ਦੀ ਹੋਰ ਵਿਵਸਥਾ ਵੀ ਕਰ ਲਈ ਹੈ। ਸਰਹੱਦ ਉੱਤੇ ਜ਼ੀਰੋ ਲਾਈਨ ਤੱਕ ਭਾਰਤ ਵੱਲੋਂ ਪੁਲ ਦਾ ਨਿਰਮਾਣ ਵੀ ਪੂਰਾ ਹੋ ਗਿਆ ਹੈ ਪਰ ਪਾਕਿਸਤਾਨ ਪੁਲ ਨੂੰ ਲੈ ਕੇ ਗੰਭੀਰ ਨਹੀਂ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Kartarpur Corridor 8 November Ko Jayega Pahla jatha