ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਲਾਂਘਾ: ਭਾਰਤ-ਪਾਕਿ ਅਫ਼ਸਰਾਂ ’ਚ ਸਰਹੱਦ ’ਤੇ ਫ਼ੈਸਿੰਗ ਲਗਾਉਣ ਦੀ ਚਰਚਾ

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਮੰਗਲਵਾਰ ਨੂੰ ਭਾਰਤ-ਪਾਕਿਸਤਾਨ ਅਫ਼ਸਰਾਂ ਦੀ ਸਾਂਝੀ ਬੈਠਕ ਹੋਈ। ਬੈਠਕ ਚ ਦੋਨਾਂ ਦੇਸ਼ਾਂ ਦੇ ਤਕਨੀਕੀ ਮਾਹਰਾਂ ਅਤੇ ਵਿਦੇਸ਼ ਦਫ਼ਤਰ ਦੇ ਅਫ਼ਸਰਾਂ ਨੇ ਹਿੱਸਾ ਲਿਆ। ਬੈਠਕ ਚ ਸਰਹੱਦ ਉਪਰ ਕੰਡਿਆਲੀ ਵਾੜ (ਫ਼ੈਸਿੰਗ) ਲਗਾਉਣ ਅਤੇ ਸੜਕ ਦੇ ਡਿਜ਼ਾਈਨ ’ਤੇ ਚਰਚਾ ਕੀਤੀ।

 

ਬੈਠਕ ਚ ਪਾਕਿ ਰੇਂਜਰਸ ਦੇ ਅਫ਼ਸਰਾਂ ਨੇ ਦਸਿਆ ਕਿ ਦੋਨਾਂ ਪੱਖਾਂ ਨੇ ਕਰਤਾਰਪੁਰ ਜ਼ੀਰੋ ਪੁਆਇੰਟ ਤੇ ਬੈਠਕ ਕੀਤੀ ਪਰ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਜਾਂ ਪਾਕਿਸਤਾਨੀ ਫ਼ੌਜ ਦੀ ਮੀਡੀਆ ਸ਼ਾਖਾ ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਹੀ ਬਿਆਨ ਜਾਰੀ ਕਰੇਗੀ।

 

ਲੰਘੇ ਮਹੀਨੇ ਦੋਨਾਂ ਮੁਲਕਾਂ ਵਿਚਾਲੇ ਹੋਈ ਬੈਠਕ ਮਗਰੋਂ ਜਾਰੀ ਸਾਂਝੇ ਪ੍ਰੈਸ ਬਿਆਨ ਚ ਕਿਹਾ ਗਿਆ ਕਿ ਦੋਨਾਂ ਪੱਖਾਂ ਨੇ ਪ੍ਰਸਤਾਵਿਤ ਸਮਝੌਤਿਆਂ ਦੇ ਕਾਨੂੰਨਾਂ ਅਤੇ ਕਈ ਪਹਿਲੂਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਤੇ ਕਰਤਾਰਪੁਰ ਲਾਂਘੇ ਦੇ ਤੇਜ਼ੀ ਨਾਲ ਵਿਕਾਸ ਕਰਨ ਦੀ ਦਿਸ਼ਾ ਚ ਕੰਮ ਕਰਨ ਤੇ ਹਮਾਇਤ ਦਿੱਤੀ।

 

ਦੱਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਲਗਭਗ 4 ਕਿਲੋਮੀਟਰ ਦੂਰ ਰਾਵੀ ਨਦੀ ਪਾਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਚ ਸਥਿਤ ਹੈ। ਪੀਐਮ ਇਮਰਾਨ ਖ਼ਾਨ ਨੇ ਲੰਘੇ ਸਾਲ 28 ਨਵੰਬਰ 2018 ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਪਾਕਿਸਤਾਨ ਦੁਆਰਾ ਬਣਾਏ ਜਾ ਰਹੇ 4 ਕਿਲੋਮੀਟਰ ਦੇ ਮਾਰਗ ਦਾ 50 ਫ਼ੀਸਦ ਕੰਮ ਪੂਰਾ ਹੋ ਗਿਆ ਹੈ। ਇਹ ਲਾਂਘਾ ਸਿੱਖ ਧਰਮ ਦੇ ਮੋਢੀ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸੇ ਸਾਲ ਨਵੰਬਰ ਚ ਖੁੱਲ੍ਹੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur corridor: India-pak officials discussion to put a wire on the border