ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਕਾਰੀਡੋਰ ਪ੍ਰਾਜੈਕਟ ਦਾ ਕੰਮ ਆਖ਼ਰੀ ਗੇੜ 'ਚ ਪੁੱਜਾਕਰਤਾਰਪੁਰ ਕਾਰੀਡੋਰ ਪ੍ਰਾਜੈਕਟ ਪੂਰਾ ਹੋਣ ਦੇ ਆਖ਼ਰੀ ਗੇੜ ਵਿੱਚ ਦਾਖ਼ਲ ਕਰ ਚੁੱਕਾ ਹੈ।  ਪਾਕਿਸਤਾਨ ਸਰਕਾਰ ਨੇ ਭਾਰਤ ਸਰਕਾਰ ਨੂੰ ਇਸ ਭਰੋਸਾ ਦਿੱਤਾ ਹੈ ਕਿ ਇਸ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਵੰਬਰ ਤੱਕ ਨਿਰਮਾਣ ਅਤੇ ਨਵੀਨੀਕਰਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ। 

 

ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਕਰਤਾਰਪੁਰ ਕਾਰੀਡੋਰ ਦਾ ਨਿਰਮਾਣ ਕਾਰਜ ਪੂਰਾ ਹੋਣ ਦੇ ਨਾਲ ਹੀ ਨਾਰੋਵਾਲ ਜ਼ਿਲ੍ਹੇ ਵਿੱਚ ਗੁਰੂ ਘਰ ਦਰਬਾਰ ਸਾਹਿਬ ਨੇੜੇ ਇੱਕ ਨਵਾਂ ਸ਼ਹਿਰ ਬਣ ਕੇ ਉਭਰੇਗਾ।

 

ਦਰਸ਼ਨ ਪੁਆਇੰਟ ਜ਼ੀਰੋ ਟਰਮੀਨਲ ਕੰਮ ਜਾਰੀ ਹੈ ਜਿਸ ਨੂੰ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਕਾਰੀਡੋਰ ਪ੍ਰਾਜੈਕਟ ਦੇ ਕਾਰਪੇਟਿੰਗ ਦਾ ਕੰਮ ਸ਼ੁਰੂ ਕੀਤਾ ਹੈ। ਗੁਰੂ ਘਰ ਤੋਂ ਜ਼ੀਰੋ ਲਾਈਨ ਤੱਕ ਦੀ ਸੜਕਾਂ ਦਾ ਨਿਰਮਾਣ ਕੰਮ ਵੀ ਜਾਰੀ ਹੈ ਅਤੇ ਬਾਕੀ ਕੰਮ ਤੇਜੀ ਨਾਲ ਪੂਰਾ ਕੀਤਾ ਗਿਆ ਹੈ। 

 

ਰਾਵੀ ਨਦੀ ਦੇ ਪੁਲ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਤੀਰਥ ਯਾਤਰੀ ਲਈ ਰਿਹਾਇਸ਼ੀ ਭਵਨ ਅਤੇ ਲੰਗਰਖਾਨਾ ਦਾ ਕੰਮ 70 ਪ੍ਰਤੀਸ਼ਤ ਪੂਰਾ ਹੋ ਗਿਆ ਹੈ। ਨਿਰਮਾਣ ਅਤੇ ਨਵੀਨੀਕਰਨ ਦਾ ਕੰਮ ਬਾਬਾ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਨਵੰਬਰ ਵਿੱਚ ਪੂਰਾ ਕਰ ਲਿਆ ਜਾਵੇਗਾ। 


ਦੱਸਣਯੋਗ ਹੈ ਕਿ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਗੁਰਦੁਆਰੇ ਤੋਂ ਲਗਭਗ 4 ਕਿਲੋਮੀਟਰ ਦੂਰ ਰਾਵੀ ਨਦੀ ਪਾਰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਚ ਸਥਿਤ ਹੈ। ਪੀਐਮ ਇਮਰਾਨ ਖ਼ਾਨ ਨੇ ਲੰਘੇ ਸਾਲ 28 ਨਵੰਬਰ 2018 ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਪਾਕਿਸਤਾਨ ਦੁਆਰਾ ਬਣਾਏ ਜਾ ਰਹੇ 4 ਕਿਲੋਮੀਟਰ ਦੇ ਮਾਰਗ ਦਾ 60 ਫ਼ੀਸਦ ਕੰਮ ਪੂਰਾ ਹੋ ਗਿਆ ਹੈ। ਇਹ ਲਾਂਘਾ ਸਿੱਖ ਧਰਮ ਦੇ ਮੋਢੀ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸੇ ਸਾਲ ਨਵੰਬਰ ਚ ਖੁੱਲ੍ਹੇਗਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur Corridor Project Between India Pakistan in Last Phase