ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ਼ਰਧਾਲੂਆਂ ਲਈ ਅਤਿ–ਆਧੁਨਿਕ ਬਣੇਗਾ ਕਰਤਾਰਪੁਰ ਸਾਹਿਬ ਲਾਂਘਾ

​​​​​​​ਸ਼ਰਧਾਲੂਆਂ ਲਈ ਅਤਿ–ਆਧੁਨਿਕ ਬਣੇਗਾ ਕਰਤਾਰਪੁਰ ਸਾਹਿਬ ਲਾਂਘਾ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਉੱਤੇ ਬਣਨ ਵਾਲਾ ਕਰਤਾਰਪੁਰ ਸਾਹਿਬ ਲਾਂਘਾ ਬੇਹੱਦ ਆਧੁਨਿਕ ਹੋਵੇਗਾ। ਸ਼ਰਧਾਲੂਆਂ ਲਈ ਹਰ ਸਹੂਲਤ ਦਾ ਖਿ਼ਆਲ ਰੱਖਿਆ ਜਾਵੇਗਾ। ਕੇਂਦਰ ਸਰਕਾਰ ਨੇ ਇਸ ਲਈ 190 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ।

 

 

ਕਰਤਾਰਪੁਰ ਸਾਹਿਬ ਲਾਂਘੇ ਦੀ ਟਰਮੀਨਲ ਇਮਾਰਤ ਅਤਿ–ਆਧੁਨਿਕ ਹੋਵੇਗੀ। ਸ਼ਰਧਾਲੂ ਇਸੇ ਲਾਂਘੇ ਰਾਹੀਂ ਅੱਗੇ ਜਾ ਕੇ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਵਿਖੇ ਦਰਬਾਰ ਸਾਹਿਬ ਗੁਰੂਘਰ ਦੇ ਦਰਸ਼ਨ ਕਰਿਆ ਕਰਨਗੇ। ਇਹ ਗੁਰਦੁਆਰਾ ਸਾਹਿਬ ਜਿਸ ਸਥਾਨ ਉੱਤੇ ਸਥਾਪਤ ਹੈ, ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੁਨਿਆਵੀ ਜੀਵਨ ਦੇ ਅੰਤਲੇ 16 ਵਰ੍ਹੇ ਬਿਤਾਏ ਸਨ।

 

 

ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ (LPAI) ਨੂੰ ਇਸ ਲਾਂਘੇ ਦੀ ਉਸਾਰੀ ਦਾ ਕੰਮ ਬਹੁਤ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਦਰਅਸਲ ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੁੱਚੇ ਵਿਸ਼ਵ ਵਿੱਚ ਬੇਹੱਦ ਧੂਮਧਾਮ ਨਾਲ ਮਨਾਇਆ ਜਾਣਾ ਹੈ।

 

 

ਕਰਤਾਰਪੁਰ ਸਾਹਿਬ ਲਾਂਘੇ ਲਈ 50 ਏਕੜ ਜ਼ਮੀਨ ਵਰਤੀ ਜਾਣੀ ਹੈ; ਜਿਸ ਨੂੰ ਦੋ ਗੇੜਾਂ ਵਿੱਚ ਵਿਕਸਤ ਕੀਤਾ ਜਾਣਾ ਹੈ। ਪਹਿਲੇ ਗੇੜ ਵਿੱਚ 21,650 ਵਰਗ ਮੀਟਰ ਦੀ ਪੂਰੀ ਤਰ੍ਹਾਂ ਏਅਰ–ਕੰਡੀਸ਼ਨਡ ਇਮਾਰਤ ਤਿਆਰ ਕੀਤੀ ਜਾਣੀ ਹੈ। ਸ਼ਰਧਾਲੂਆਂ ਲਈ ਇਸ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਡਿਜ਼ਾਇਨ ਖੰਡੇ ਦੀ ਤਰਜ਼ ਉੱਤੇ ਬਣਾਇਆ ਜਾ ਰਿਹਾ ਹੈ; ਜੋ ਮਨੁੱਖਤਾ, ਇੱਕਸਾਰਤਾ ਤੇ ਸਾਂਝੀਵਾਲਤਾ ਜਿਹੀਆਂ ਕਦਰਾਂ–ਕੀਮਤਾਂ ਦੀ ਯਾਦ ਦਿਵਾਉਂਦਾ ਰਹੇਗਾ।

 

 

ਦੂਜੇ ਗੇੜ ਵਿੱਚ ਹਸਪਤਾਲ, ਸ਼ਰਧਾਲੂਆਂ ਦੇ ਰਹਿਣ ਲਈ ਸਥਾਨ ਤੇ ਹੋਰ ਅਤਿ–ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

 

 

ਇੱਥੇ ਇਮੀਗ੍ਰੇਸ਼ਨ ਤੇ ਕਸਟਮਜ਼ ਕਲੀਅਰੈਂਸ ਦੀਆਂ ਸਹੂਲਤਾਂ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾਵੇਗਾ, ਜਿੱਥੇ ਇੱਕ ਦਿਨ ਵਿੱਚ 5,000 ਸ਼ਰਧਾਲੂ ਆਸਾਨੀ ਨਾਲ ਆ–ਜਾ ਸਕਣਗੇ।

ਸ਼ਰਧਾਲੂਆਂ ਲਈ ਅਤਿ–ਆਧੁਨਿਕ ਬਣੇਗਾ ਕਰਤਾਰਪੁਰ ਸਾਹਿਬ ਲਾਂਘਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur Corridor will be Ultra Modern for pilgrims