ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ’ਚ 1984 ਦੇ ਸਿੱਖ ਕਤਲੇਆਮ ਦੀ ਮੁੜ ਹੋਵੇ ਜਾਂਚ : ਸੁਖਬੀਰ ਬਾਦਲ

9 ਨਵੰਬਰ ਨੂੰ ਖੁੱਲ੍ਹੇਗਾ ਕਰਤਾਰਪੁਰ ਲਾਂਘਾ : ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਘੇ ਦੀ ਸ਼ੁਰੂਆਤ ਕਰਨਗੇ। ਇਹ ਇਤਿਹਾਸਕ ਕਦਮ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦਰਸ਼ਨ ਲਈ 1500 ਰੁਪਏ ਟੈਕਸ ਲਗਾਇਆ ਗਿਆ ਹੈ, ਜੋ ਪੂਰੀ ਤਰ੍ਹਾਂ ਗਲਤ ਹੈ। ਇਹ ਬਿਲਕੁਲ ਮੁਫਤ ਹੋਣਾ ਚਾਹੀਦਾ।

 

ਸੁਖਬੀਰ ਸਿੰਘ ਬਾਦਲ ਅੱਜ ਝਾਰਖੰਡ ਦੇ ਬੋਕਾਰੋ ਦੇ ਸੈਕਟਰ ਪੰਜ ਸਥਿਤ ਜੀਜੀਪੀਐਸ ਸਕੂਲ ਵਿਚ ਆਯੋਜਿਤ ਪ੍ਰਕਾਸ਼ ਉਤਸਵ ਵਿਚ ਸ਼ਾਮਲ ਹੋਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬੋਕਾਰੋ ਵਿਚ 1984 ਦੰਗੇ ਸਮੇਂ 100 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਇਕ ਵੀ ਦੋਸ਼ੀ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਗਿਆ ਅਤੇ ਨਾ ਹੀ ਸਜਾ ਦਿੱਤੀ ਗਈ। ਇਸ ਕਾਰਨ ਹੱਤਿਆਕਾਂਡ ਦੇ ਦੋਸ਼ੀ ਅੱਜ ਵੀ ਖੁੱਲ੍ਹੇਆਮ ਵਿਚ ਘੁੰਮ ਰਹੇ ਹਨ। ਜਦੋਂ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਲੋਕਾਂ ਦੇ ਮਨ ਵਿਚ ਗੁੱਸਾ ਅਤੇ ਗਿਲਾ ਰਹੇਗਾ।

 

ਉਨ੍ਹਾਂ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੂੰ ਅਪੀਲ ਕੀਤੀ ਕਿ ਸਰਕਾਰ ਸਿੱਖ ਹੱਤਿਆਕਾਂਡ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਦੁਬਾਰਾ ਖੋਲ੍ਹਦੇ ਹੋਏ ਨਵੇਂ ਸਿਰੇ ਤੋਂ ਜਾਂਚ ਕਰਵਾਈ ਜਾਵੇ।  ਸਰਕਾਰ ਸਪੈਸ਼ਲ ਜਾਂਚ ਟੀਮ ਬਣਾਏ ਜਾਂ ਫਿਰ ਕੇਂਦਸਰ ਸਰਕਾਰ ਵੱਲੋਂ ਗਠਤ ਐਸਆਈਟੀ ਨੂੰ ਪੂਰਾ ਮਾਮਲਾ ਤਬਦੀਲ ਕਰ ਦੇਵੇ, ਤਾਂ ਕਿ ਦੋਸ਼ੀਆਂ ਨੂੰ ਸਜਾ ਅਤੇ ਪੀੜਤਾਂ ਨੂੰ ਨਿਆਂ ਮਿਲ ਸਕੇ। ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਦਿੱਲੀ ਵਿਚ ਬਹੁਤ ਸਿੱਖਾਂ ਦਾ ਕਤਲ ਮਾਮਲੇ ਵਿਚ ਕੇਸ ਨੂੰ ਫਲੋ ਕੀਤਾ, ਜਿਸਦੀ ਬਦੌਲਤ ਕਾਰਵਾਈ ਵੀ ਹੋਈ ਅਤੇ ਸੱਜਣ ਕੁਮਾਰ ਨੂੰ ਜੇਲ੍ਹ ਭੇਜਿਆ ਗਿਆ।

 

ਕਾਨਪੁਰ ਵਿਚ ਵੀ ਇਸ ਸੰਦਰਭ ਵਿਚ ਸਾਰੇ ਪੇਡਿੰਗ ਕੇਸ ਨੂੰ ਵੀ ਰੀ–ਇਵੇਸਿਟਗੇਸ਼ਨ ਕਰਾਇਆ ਗਿਆ। ਪ੍ਰੰਤੂ ਬੋਕਾਰੋ ਵਿਚ ਹੁਣ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ। ਇਸ ਲਈ ਜਦੋਂ ਤੱਕ ਨਿਆਂ ਨਹੀਂ ਮਿਲੇਗਾ ਅਕਾਲੀ ਦਲ ਲੜਾਈ ਲੜੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur Corridor will open on 9 November says Sukhbir Singh Badal