ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਜਾਣ ਵਾਲਿਆਂ ਦੀ 3 ਦਿਨ ਪਹਿਲਾਂ ਦੇਣੀ ਹੋਵੇਗੀ ਲਿਸਟ

ਕਰਤਾਰਪੁਰ ਸਥਿਤ ਦਰਬਾਰ ਸਾਹਿਬ ਗੁਰਦੁਆਰਾ ਜਾਣ ਵਾਲੇ ਭਾਰਤੀ ਸ਼ੁਰਧਾਲੂਆਂ ਲਈ ਪਾਕਿਸਤਾਨ ਅਥਾਰਟੀ ਨੇ 14 ਸੂਤਰੀ ਏਜੰਡੇ ਦਾ ਪ੍ਰਸਤਾਵ ਕੀਤਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਹਾਲਾਂਕਿ ਇਸ ਬਾਰੇ ਚ ਹਾਲੇ ਤੱਕ ਕਾਗਜ਼ਾਤ ਭਾਰਤ ਨਾਲ ਸਾਂਝੇ ਨਹੀਂ ਕੀਤੇ ਗਏ ਹਨ।

 

ਪਾਕਿਸਤਾਨੀ ਮੀਡੀਆ ਚ ਲੀਕ ਹੋਈ ਖਬਰਾਂ ਮੁਤਾਬਕ ਇਸ ਪ੍ਰਸਤਾਵ ਚ ਇਸਲਾਮਾਬਾਦ ਨੇ ਇਹ ਸੁਝਾਅ ਦਿੱਤਾ ਹੈ ਕਿ ਗੁਰੂਦੁਆਰਾ ਆਉਣ ਦਾ ਵਿਚਾਰ ਕਰ ਰਹੇ ਸ਼ੁਰਧਾਲੂਆਂ ਦੀ ਸੂਚੀ ਨਵੀਂ ਦਿੱਲੀ ਨੂੰ ਸੁਰੱਖਿਆ ਕਲੀਅਰੈਂਸ ਸਰਟੀਫਿ਼ਕੇਟ ਸਮੇਤ 3 ਦਿਨ ਪਹਿਲਾਂ ਸੂਚਨਾ ਦੇਣੀ ਹੋਵੇਗੀ। ਪਾਕਿ ਮੀਡੀਆ ਮੁਤਾਬਕ ਲਾਂਘੇ ਨੂੰ ਲੈ ਕੇ ਕਾਗਜ਼ਾਤ ਦਾ ਮਸੌਦਾ ਤਿਆਰ ਸੀ ਪਰ ਇਸਦੀ ਆਗਿਆ ਨਹੀਂ ਦਿੱਤੀ ਗਈ ਇਸ ਲਈ ਭਾਰਤ ਨਾਲ ਸਾਂਝੇ ਨਹੀਂ ਕੀਤੇ ਜਾ ਸਕੇ ਹਨ।

 

ਪਾਕਿਸਤਾਨ ਸਰਹੱਦ ਦੇ ਉਸ ਪਾਰ 4 ਕਿਲੋਮੀਟਰ ਅੰਦਰ ਰਾਵੀ ਦਰਿਆ ਕੰਢੇ ਸਥਿਤ ਗੁਰੂਦੁਆਰਾ ਸਿੱਖਾਂ ਲਈ ਸਭ ਤੋਂ ਉੱਚਾ ਤੀਰਥ ਸਥਾਨ ਹੈ ਪਰ ਭਾਰਤੀ ਸ਼ਰਧਾਲੂ ਕਈ ਦਹਾਕਿਆਂ ਤੋਂ ਉੱਥੇ ਨਹੀਂ ਜਾ ਸਕੇ। ਭਾਰਤ ਅਤੇ ਪਾਕਿਸਤਾਨ ਵਲੋਂ ਨਵੰਬਰ ਚ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਸਮਝੌਤੇ ਅਤੇ ਸ਼ਰਧਾਲੂਆਂ ਲਈ ਵੀਜ਼ਾ ਮੁਫਤ ਐਂਟਰੀ ਮਗਰੋਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉੱਥੇ ਜਾਣਾ ਆਸਾਨ ਹੋ ਜਾਵੇਗਾ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਵੰਬਰ ਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ, ਜਿੱਥੇ ਐਂਟਰੀ ਪਰਮਿਟ ਆਧਾਰਤ ਹੋਵੇਗੀ ਤੇ ਪਾਸਪੋਰਟ ਲਾਜ਼ਮੀ ਹੋਵੇਗਾ।

 

 

 

 

/

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kartarpur Sahib will be given three days ahead of schedule