ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰਤਿਕ ਚਿਦੰਬਰਮ 10 ਕਰੋੜ ਰੁਪਏ ਛੱਡ ਆਪਣੇ ਚੋਣ ਖੇਤਰ ’ਤੇ ਧਿਆਨ ਦੇਣ: SC

ਸੁਪਰੀਮ ਕੋਰਟ ਨੇ ਕਾਂਗਰਸ ਦੇ ਸੰਸਦ ਮੈਂਬਰ ਕਾਰਤਿਕ ਚਿਦੰਬਰਮ ਵਲੋਂ ਵਿਦੇਸ਼ ਯਾਤਰਾ ਲਈ ਸਿਖਰ ਅਦਾਲਤ ਦੀ ਰਜਿਸਟ੍ਰੀ ਚ ਜਮ੍ਹਾ ਕਰਵਾਏ 10 ਕਰੋੜ ਰੁਪਏ ਮੋੜਣ ਲਈ ਦਾਇਰ ਅਪੀਲ ਖਾਰਿਜ ਕਰ ਦਿੱਤੀ।

 

ਚੀਫ਼ ਜਸਟਿਸ ਰੰਜਨ ਗੋਗੋਈ ਦੀ ਛੁੱਟੀਆਂ ਦੌਰਾਨ ਫੈਸਲੇ ਸੁਣਾਉਣ ਵਾਲੀ ਬੈਂਚ ਨੇ ਕਾਰਤਿਕ ਦੀ ਅਰਜ਼ੀ ਖਾਰਿਜ ਕਰਦਿਆਂ ਕਿਹਾ ਕਿ ਉਹ ਹੁਣ ਸੰਸਦ ਮੈਂਬਰ ਬਣ ਗਏ ਹਨ ਤੇ ਉਨ੍ਹਾਂ ਨੂੰ ਆਪਣੇ ਚੋਣ ਖੇਤਰ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

 

ਕਾਰਤਿਕ ਖਿਲਾਫ ਕਈ ਅਪਰਾਧਿਕ ਮਾਮਲਿਆਂ ਦੀ ਜਾਂਚ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਰਿਹਾ ਹੈ। ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ 5 ਮਈ ਨੂੰ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੇ ਬੇਟੇ ਕਾਰਤਿਕ ਚਿਦੰਬਰਮ ਨੂੰ ਇਸੇ ਸਾਲ ਮਈ-ਜੂਨ ਚ ਇੰਗਲੈਂਡ, ਅਮਰੀਕਾ, ਫ੍ਰਾਂਸ, ਜਰਮਨੀ ਅਤੇ ਸਪੇਨ ਜਾਣ ਦੀ ਆਗਿਆ ਦਿੱਤੀ ਸੀ।

 

ਬੈਂਚ ਨੇ ਕਿਹਾ ਸੀ ਕਿ ਕਾਰਤਿਕ ਕੋਰਟ ਚ 10 ਕਰੋੜ ਰੁਪਏ ਜਮ੍ਹਾ ਕਰਾਉਣਗੇ ਜਿਹੜੀ ਕਿ ਉਨ੍ਹਾਂ ਦੇ ਮੁਲਕ ਵਾਪਸ ਪਰਤਣ ਤੇ ਮੋੜ ਦਿੱਤੇ ਜਾਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karti Chidambaram to leave 10 crore rupees and focus on constituency says Supreme Court