ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਮ ਕਰੁਣਾਨਿਧੀ ਨੂੰ ਮਰੀਨਾ ਬੀਚ `ਤੇ ਦਫਨਾਇਆ

ਐਮ ਕਰੁਣਾਨਿਧੀ ਨੂੰ ਮਰੀਨਾ ਬੀਚ `ਤੇ ਦਫਨਾਇਆ

ਡੀਐਮਕੇ ਦੇ ਪ੍ਰਧਾਨ ਅਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਨੂੰ ਮਰੀਨਾ ਬੀਚ `ਤੇ ਉਨ੍ਹਾਂ ਦੇ ਗੁਰੂ ਅੰਨਾਦੁਰਾਈ ਕੋਲ ਦਫਨਾਇਆ ਗਿਆ। ਉਨ੍ਹਾਂ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਅੰਤਿਮ ਯਾਤਰਾ ਰਾਜਾਜੀ ਹਾਲ ਤੋਂ ਫੁੱਲਾਂ ਨਾਲ ਸਜੇ ਵਾਹਨ `ਚ ਸ਼ੁਰੂ ਹੋਈ। ਸਵੇਰ ਤੋਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਇੱਥੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। 94 ਸਾਲਾ ਆਗੂ ਦੇ ਸ਼ਰੀਰ ਨੂੰ ਤਿਰੰਗੇ ਦੇ ਨਾਲ ਲਪੇਟਿਆ ਗਿਆ।


ਡੀਐਮਕੇ ਆਗੂ ਅਤੇ ਕਰੁਣਾਨਿਧੀ ਦੇ ਬੇਟਾ ਐ ਕੇ ਸਟਾਲਿਨ ਅਤੇ ਪਾਰਟੀ ਦੇ ਆਗੂ ਸੈਨਾ ਵਾਹਨ ਦੇ ਅੱਗੇ ਅੱਗੇ ਚਲ ਰਹੇ ਸਨ। ਇਸ ਮੌਕੈ ਲੱਖਾਂ ਲੋਕਾਂ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਇੱਕਠੇ ਹੋਏ। ਇਸ ਦੌਰਾਨ ਸਟਾਲਿਨ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਰਾਜਾ ਜੀ ਹਾਲ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਛੜੇ ਆਗੂ ਐਮ ਕੇ ਕਰੁਣਾਨਿਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

 

ਇਸ ਮੌਕੇ ਉਨ੍ਹਾਂ ਕਰੁਣਾਨਿਧੀ ਦੇ ਬੇਟੇ ਅਤੇ ਉਨ੍ਹਾਂ ਦੇ ਰਾਜਨੀਤਿਕ ਉਤਰਾਧਿਕਾਰੀ ਐਮ ਕੇ ਸਟਾਲਿਨ ਅਤੇ ਉਨ੍ਹਾਂ ਦੀ ਧੀ ਤੇ ਸਾਂਸਦ ਕਨਿਮੋਝੀ ਨਾਲ ਦੁੱਖ ਪ੍ਰਗਟਾਇਆ। ਇਸ ਮੌਕੇ ਪ੍ਰਧਾਨ ਮੰਤਰੀ ਨਾਲ ਤਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਮੰਤਰੀ ਪੋਨ ਰਾਧਾ ਕ੍ਰਿਸ਼ਨਨ ਵੀ ਮੌਜੂਦ ਸਨ।

 

ਸੰਸਦ ਦੇ ਦੋਵਾਂ ਸਦਨਾਂ `ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸਦਨ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਉਨ੍ਹਾਂ ਦੇ ਸਨਮਾਨ `ਚ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ ਗਿਆ ਅਤੇ ਪੂਰੇ ਦਿਨ ਲਈ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ। ਮੋਦੀ ਤੋਂ ਇਲਾਵਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ, ਮਾਕਪਾ ਦੇ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਕਰਤ, ਕੇਰਲ ਦੇ ਸਾਬਕਾ ਮੁੱਖ ਮੰਤਰੀ ਓਪਨ ਚਾਂਡੀ ਅਤੇ ਭਾਕਪਾ ਦੇ ਡੀ ਰਾਜਾ ਸਮੇਤ ਹੋਰ ਆਗੂਆਂ ਨੇ ਵੀ ਰਾਜਾ ਜੀ ਹਾਲ `ਚ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।


ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੰਗਲਵਾਰ ਰਾਤ ਨੂੰ ਹੀ ਚੇਨਈ ਪਹੁੰਚ ਚੁੱਕੀ ਸੀ ਅਤੇ ਉਨ੍ਹਾਂ ਸ਼ਰਧਾਂਜਲੀ ਅਰਪਿਤ ਕਰਨ ਲਈ ਗੋਪਾਲਪੁਰਮ ਸਥਿਤ ਉਨ੍ਹਾਂ ਦੇ ਘਰ ਪਹੁੰਚੀ। ਤਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਨੀਸਵਾਮੀ ਅਤੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ਨੇ ਵੀ ਕਰੁਣਾਨਿਧੀ ਨੂੰ ਰਾਜਾਜੀ ਹਾਲ `ਚ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਹੋਰਨਾਂ ਰਾਜਨੀਤਿਕ ਆਗੂਆਂ, ਫਿਲਮੀਂ ਕਲਾਕਾਰਾਂ ਤੇ ਵੱਡੀ ਗਿਣਤੀ `ਚ ਲੋਕਾਂ ਨੇ ਸ਼ਰਧਾਂਜਲੀ ਦਿੱਤੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karunanidhi buriel live latest updates : DMK Chief laid to rest next to his mentor Annadurai at Marina Beach with full state honours