ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੁਣਾਨਿਧੀ ਦੀ ਹਾਲਤ ਵਿਗੜੀ, ਅਗਲੇ 24 ਘੰਟੇ ਬੇਹੱਦ ਅਹਿਮ 

ਸ਼ਹਿਰ ਦੇ ਇੱਕ ਹਸਪਤਾਲ ਚ ਪਿਛਲੇ 10 ਦਿਨਾਂ ਤੋਂ ਭਰਤੀ ਦ੍ਰਾਮੁਕ ਪ੍ਰਧਾਨ ਐਮ ਕਰੁਣਾਨਿਧੀ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਦੇ ਜ਼ਰੂਰੀ ਅੰਗਾਂ ਨੂੰ ਕੰਮ ਕਰਦੇ ਰਹਿਣ ਲਈ ਡਾਕਟਰਾਂ ਲਈ ਇੱਕ ਵੱਡੀ ਚੁਣੌਤੀ ਬਣੀ ਹੈ। ਕਾਵੇਰੀ ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਅੱਗੇ ਕਿਹਾ ਕਿ ਕਰੁਣਾਨਿਧੀ ਮੈਡੀਕਲ ਸਪੋਰਟ ਤੇ ਹਨ। 

 

ਹਸਪਤਾਲ ਦੇ ਸੀਨੀਅਰ ਡਾਕਟਰ ਅਰਵਿੰਦਨ ਸੈਲਵਾਰਾਜ ਮੁਤਾਬਕ ਕਰੁਣਾਨਿਧੀ ਦੀ ਸਿਹਤ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਜਦਕਿ ਉਹ ਮੈਡੀਕਲ ਸਪੋਰਟ ਤੇ ਹਨ। ਅਗਲੇ 24 ਘੰਟਿਆਂ ਚ ਉਨ੍ਹਾਂ ਦੀ ਸਿਹਤ ਤੇ ਕਿੰਨਾ ਸੁਧਾਰ ਆਉਂਦਾ ਹੈ, ਇਸੇ ਤੋਂ ਅਗਲੇਰੀ ਕਾਰਵਾਈ ਵਿੱਢੀ ਜਾਵੇਗੀ। 


ਜਿ਼ਕਰਯੋਗ ਹੈ ਕਿ ਕਰੁਣਾਨਿਧੀ ਨੂੰ ਬਲੈਡ ਪ੍ਰੈੱਸ਼ਰ ਦੀ ਸਮੱਸਿਆ ਮਗਰੋਂ 28 ਜੁਲਾਈ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਬਲੈੱਡ ਪ੍ਰੈੱਸ਼ਰ ਤੇ ਤਾਂ ਡਾਕਟਰਾਂ ਨੇ ਕਾਬੂ ਪਾ ਲਿਆ ਸੀ ਪਰ ਡਿੱਗਦੀ ਸਿਹਤ ਕਾਰਨ ਉਹ ਹਾਲੇ ਤੱਕ ਹਸਪਤਾਲ ਚ ਦਾਖਲ ਹਨ। 


ਕਰੁਣਾਨਿਧੀ ਦੀ ਸਿਹਤਯਾਬੀ ਦੀ ਉਮੀਦ ਵਿੱਚ ਉਨ੍ਹਾਂ ਦੀ ਦ੍ਰਾਮੁਕ ਪਾਰਟੀ ਦੇ ਵਰਕਰ ਭਾਰੀ ਗਿਣਤੀ ਚ ਹਸਪਤਾਲ ਵਿਖੇ ਪਹੁੰਚ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕੇਆ ਨਾਇਡੂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਕਈ ਵੱਡੇ ਨੇਤਾ ਹਸਪਤਾਲ ਜਾ ਕੇ ਕਰੁਣਾਨਿਧੀ ਦੇ ਸਿਹਤ ਸਬੰਧੀ ਜਾਣਕਾਰੀ ਲੈ ਚੁੱਕੇ ਹਨ।

 

ਕਰੁਣਾਨਿਧੀ ਦੀ ਪਤਨੀ ਦਿਆਲੂ ਅੱਮਲ ਵੀ ਸੋਮਵਾਰ ਨੂੰ ਦਿਨ ਚ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪੁੱਜੀ। 28 ਜੁਲਾਈ ਤੋਂ ਹੁਣ ਤੱਕ ਉਹ ਪਹਿਲੀ ਵਾਰ ਪਤੀ ਤੋਂ ਮਿਲਣ ਹਸਪਤਾਲ ਆਈ ਸਨ। ਅੱਮਲ ਵੀਹਲਚੇਅਰ ਤੇ ਹਸਪਤਾਲ ਪੁੱਜੀ ਜਦਕਿ ਆਮ ਤੌਰ ਤੇ ਇਸ ਵੀਹਲਚੇਅਰ ਦੀ ਵਰਤੋਂ ਕਰੁਣਾਨਿਧੀ ਕਰਦੇ ਸਨ। ਸੂਤਰਾਂ ਮੁਤਾਬਕ ਅੱਮਲ ਦੀ ਸਿਹਤ ਵੀ ਠੀਕ ਨਹੀਂ ਹੈ। 


   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karunanidhis condition worsened next 24 hours crucial