ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਰਣਾਨਿਧੀ ਦੀ ਸਮਾਧੀ ਨੂੰ ਮਰੀਨਾ ਬੀਚ `ਤੇ ਮਿਲੇਗੀ ਥਾਂ, ਹਾਈਕੋਰਟ ਨੇ ਲਾਈ ਮੋਹਰ

ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀ. ਐਮ. ਕੇ. ਦੇ ਮੁਖੀ ਐਮ. ਕੁਰਣਾਨਿਧੀ ਦੀ ਸਮਾਧੀ ਮਰੀਨਾ ਬੀਚ `ਤੇ ਬਣੇਗੀ। ਹਾਈਕੋਰਟ ਨੇ ਬੁੱਧਵਾਰ ਦੀ ਸਵੇਰੇ ਇਸ `ਤੇ ਸੁਣਵਾਈ ਕਰਦਿਆਂ ਆਪਣਾ ਫੈਸਲਾ ਸੁਣਾ ਦਿੱਤਾ ਹੈ। ਡੀ. ਐਮ. ਕੇ. ਨੇ ਸਾਬਕਾ ਮੁੱਖ ਮੰਤਰੀ ਐਮ. ਜੀ. ਆਰ. ਅਤੇ ਜੈਲਲਿਤਾ ਦੀ ਤਰ੍ਹਾਂ ਹੀ ਮਰੀਨਾ ਬੀਚ `ਤੇ ਕੁਰਣਾਨਿਧੀ ਦੀ ਸਮਾਧੀ ਮਰੀਨਾ ਬੀਚ `ਤੇ ਬਣਾਉਣ ਦੀ ਮੰਗ ਕੀਤੀ ਸੀ ਪਰ ਸੂਬਾ ਸਰਕਾਰ ਨੇ ਥਾਂ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਮਗਰੋਂ ਡੀ. ਐਮ. ਕੇ. ਪਾਰਟੀ ਦੇ ਸਮਰਥਕ ਦੇਰ ਰਾਤ ਹੀ ਹਾਈਕੋਰਟ ਪੁੱਜ ਗਏ ਅਤੇ ਰਾਤ 11 ਵਜੇ ਚੀਫ ਜਸਟਿਸ ਦੇ ਘਰ ’ਚ ਹੀ ਦੋ ਜੱਜਾਂ ਦੀ ਬੈਂਚ ਨੇ ਸੁਣਵਾਈ ਸ਼ੁਰੂ ਕੀਤੀ।

 

 

ਤਕਰੀਬਨ 2 ਘੰਟੇ ਚਲੀ ਸੁਣਵਾਈ ਮਗਰੋਂ ਸੂਬਾ ਸਰਕਾਰ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਤਾਂ ਜੱਜਾਂ ਨੇ ਸੁਣਵਾਈ ਬੁੱਧਵਾਰ ਸਵੇਰ 8 ਵਜੇ ਤੱਕ ਮੁਲਤਵੀਂ ਦਿੱਤੀ ਸੀ। ਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਰਕਾਰ ਨੇ ਡੀ. ਐਮ. ਕੇ. ਨੂੰ ਗਾਂਧੀ ਮੰਡਪਮ `ਚ ਦੋ ਏਕੜ ਥਾਂ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਮਰੀਨਾ ਬੀਚ `ਤੇ ਹੀ ਥਾਂ ਲੈਣ `ਤੇ ਅੜੇ ਰਹੇ। ਥਾਂ ਲੈਣ ਖਾਤਰ ਡੀ. ਐਮ. ਕੇ. ਸਮਰਥਕਾਂ ਨੇ ਵਿਰੋਧ `ਚ ਭੰਨ-ਤੋੜ ਵੀ ਕੀਤੀ। 

 

 

ਜ਼ਿਕਰਯੋਗ ਹੈ ਕਿ ਕੁਰਣਾਨਿਧੀ ਦਾ ਸਿਆਸੀ ਸਫਰ ਕਾਫੀ ਲੰਬਾ ਰਿਹਾ। ਉਹ 13 ਵਾਰ ਚੋਣਾਂ ਲੜੇ ਅਤੇ ਹਰ ਵਾਰ ਜਿੱਤੇ ਸਨ। ਤਕਰੀਬਨ 20 ਸਾਲ ਤਕ ਪੰਜ ਵਾਰ ਮੁੱਖ ਮੰਤਰੀ ਵੀ ਰਹੇ ਅਤੇ 50 ਸਾਲ ਪਾਰਟੀ ਦੇ ਮੁਖੀ ਰਹੇ ਸਨ।

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karunanidhis Samadhi in Marina Beach at will the High Court has sealed