ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਸ਼ੀ-ਮਹਾਕਾਲ ਐਕਸਪ੍ਰੈਸ ਨੂੰ ਪੀਐਮ ਮੋਦੀ ਨੇ ਵਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਰਾਣਸੀ ਤੋਂ ‘ਕਾਸ਼ੀ ਮਹਾਕਾਲ ਐਕਸਪ੍ਰੈਸ’ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਵਾਰਾਣਸੀ ਤੋਂ ਇੰਦੌਰ ਜਾਣ ਵਾਲੀ ਇਹ ਰੇਲ ਗੱਡੀ ਤਿੰਨ ਜੋਤੀਰਲਿੰਗਾਂ ਕਾਸ਼ੀ, ਮਹਾਕਾਲੇਸ਼ਵਰ ਅਤੇ ਓਂਕਾਰੇਸ਼ਵਰ ਨੂੰ ਜੋੜਦੀ ਹੈ। ਇਸ ਰੇਲ ਗੱਡੀ 'ਚ ਯਾਤਰੀਆਂ ਨੂੰ ਕੈਸੇਟਾਂ ਰਾਹੀਂ ਭਜਨ-ਕੀਰਤਨ ਸੁਣਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
 

ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਭਰ ਵਿੱਚ ਧਾਰਮਿਕ ਵਿਸ਼ਵਾਸ ਨਾਲ ਜੁੜੀਆਂ ਥਾਵਾਂ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ। ਇਸੇ ਕੜੀ 'ਚ ਬਾਬਾ ਵਿਸ਼ਵਨਾਥ ਨੂੰ ਓਂਕਾਰੇਸ਼ਵਰ ਅਤੇ ਮਹਾਕਾਲੇਸ਼ਵਰ ਨਾਲ ਜੋੜਨ ਵਾਲੀ ਰੇਲ ਗੱਡੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਹੈ।
 

 

ਦੱਸ ਦੇਈਏ ਕਿ ਵਾਰਾਣਸੀ ਤੋਂ ਇੰਦੌਰ ਵਿਚਕਾਰ 20 ਫਰਵਰੀ ਤੋਂ ਚੱਲਣ ਵਾਲੀ ਕਾਸ਼ੀ-ਮਹਾਕਾਲ ਐਕਸਪ੍ਰੈੱਸ 'ਚ 8 ਵੱਖ-ਵੱਖ ਤੀਰਥ ਥਾਵਾਂ ਦੇ ਸੈਰ-ਸਪਾਟੇ ਦਾ ਪੈਕੇਜ਼ ਵੀ ਹੋਵੇਗਾ। ਆਈਆਰਸੀਟੀਸੀ ਨੇ ਵਾਰਾਣਸੀ, ਅਯੁੱਧਿਆ, ਪ੍ਰਯਾਗਰਾਜ, ਇੰਦੌਰ, ਉਜੈਨ, ਭੋਪਾਲ ਦੇ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਲਈ ਪੈਕੇਜ਼ ਤਿਆਰ ਕੀਤਾ ਹੈ। ਕਾਸ਼ੀ ਮਹਾਕਾਲ ਐਕਸਪ੍ਰੈਸ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪ੍ਰਮੁੱਖ ਧਾਰਮਿਕ ਥਾਵਾਂ 'ਤੇ ਜਾਣ ਵਾਲੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰੇਗੀ। ਇਸ ਨਾਲ ਦੋਵਾਂ ਸੂਬਿਆਂ ਦੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।
 

 

ਕਾਸ਼ੀ ਦਰਸ਼ਨ-1 ਦਾ ਪੈਕੇਜ਼ 6010 ਰੁਪਏ ਦਾ ਹੋਵੇਗਾ। ਇਸ 'ਚ ਵਾਰਾਣਸੀ ਘਾਟ, ਕਾਸ਼ੀ ਵਿਸ਼ਵਨਾਥ ਮੰਦਰ, ਸੰਕਟ ਮੋਚਨ ਮੰਦਰ, ਦਸ਼ਾਸ਼ਵਰਮੇਘ ਘਾਟ ਵਿਖੇ ਗੰਗਾ ਆਰਤੀ ਸ਼ਾਮਲ ਹਨ।
 

ਕਾਸ਼ੀ ਦਰਸ਼ਨ-2 ਦਾ ਪੈਕੇਜ਼ 8110 ਰੁਪਏ ਦਾ ਹੋਵੇਗਾ। ਇਸ 'ਚ ਸਾਰਨਾਥ ਦੇ ਦਰਸ਼ਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
 

ਕਾਸ਼ੀ-ਪ੍ਰਯਾਗ ਦਰਸ਼ਨ ਦੀ ਕੀਮਤ 10 ਹਜ਼ਾਰ 50 ਰੁਪਏ ਹੋਵੇਗੀ। ਇਸ 'ਚ ਕਾਸ਼ੀ ਦੋ ਦੀਆਂ ਥਾਵਾਂ ਦੇ ਨਾਲ ਪ੍ਰਯਾਗ ਦਾ ਸੰਗਮ ਤੱਟ ਵੀ ਸ਼ਾਮਿਲ ਹੋਵੇਗਾ। ਆਈਆਰਸੀਟੀਸੀ ਟੂਰਿਜ਼ਮ ਅਤੇ ਮਾਰਕੀਟਿੰਗ ਡਾਇਰੈਕਟਰ ਰਜਨੀ ਹਸੀਜਾ ਨੇ ਦੱਸਿਆ ਕਿ ਇੰਦੌਰ, ਭੋਪਾਲ ਜਾਂ ਉਜੈਨ ਤੋਂ ਵਾਰਾਣਸੀ ਆਉਣ ਵਾਲੇ ਲੋਕਾਂ ਲਈ ਕੁੱਲ 5 ਪੈਕੇਜ ਸ਼ੁਰੂ ਕੀਤੇ ਗਏ ਹਨ, ਜਦੋਂਕਿ ਵਾਰਾਣਸੀ, ਇਲਾਹਾਬਾਦ ਅਤੇ ਲਖਨਊ ਤੋਂ ਜਾਣ ਵਾਲਿਆਂ ਨੂੰ ਚਾਰ ਪੈਕੇਜ਼ ਦਿੱਤੇ ਜਾ ਰਹੇ ਹਨ।
 

 

ਰੇਲ ਗੱਡੀ ਵਾਰਾਨਸੀ ਤੋਂ ਮੰਗਲਵਾਰ ਅਤੇ ਵੀਰਵਾਰ ਨੂੰ ਹਫ਼ਤੇ ਦੇ ਦੋ ਦਿਨ ਚੱਲੇਗੀ। ਇਹ ਲਖਨਊ ਕਾਨਪੁਰ, ਬੀਨਾ, ਭੋਪਾਲ, ਉਜੈਨ ਹੁੰਦੇ ਹੋਏ ਇੰਦੌਰ ਪਹੁੰਚੇਗੀ। ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਇੰਦੌਰ ਤੋਂ ਉਜੈਨ, ਸੰਤ ਹਿਰਦਾਰਾਮ ਨਗਰ (ਭੋਪਾਲ), ਬੀਨਾ, ਕਾਨਪੁਰ ਅਤੇ ਲਖਨਊ, ਵਾਰਾਨਸੀ ਪਹੁੰਚੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashi Mahakal Express flagged off by PM Narendra Modi