ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ’ਚ ਮਾਰਿਆ ਗਿਆ 15 ਲੱਖ ਰੁਪਏ ਦਾ ਇਨਾਮੀ ਅੱਤਵਾਦੀ ਮੂਸਾ

ਅਲਕਾਇਦਾ ਦੀ ਕਸ਼ਮੀਰ ਇਕਾਈ ਅੰਸਾਰ ਗਜਵਤ ਉਲ ਹਿੰਦ ਦਾ ਕਹਿੰਦਾ ਕੁਹਾਉਂਦਾ ਮੁਖੀ ਜ਼ਾਕਿਰ ਮੂਸਾ ਦੱਖਣੀ ਕਸ਼ਮੀਰ ਦੇ ਤ੍ਰਾਲ ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਚ ਮਾਰਿਆ ਗਿਆ ਹੈ। ਮੂਸਾ ਨੂੰ ਪੁਲਵਾਮਾ ਦੇ ਉਸੇ ਇਲਾਕੇ ਚ ਮਾਰ ਸੁਟਿਆ ਗਿਆ ਹੈ, ਜਿੱਥੇ ਸਾਲ 2016 ਚ ਫ਼ੌਜ ਨੇ ਹਿਜਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਢੇਰ ਕੀਤਾ ਸੀ।

 

ਅਫ਼ਸਰਾਂ ਦੇ ਦਸਿਆ ਕਿ ਕਸ਼ਮੀਰ ਘਾਟੀ ਚ ਫ਼ੌਜ ਨੂੰ ਵੀਰਵਾਰ ਦੁਪਹਿਰ ਪੁਲਵਾਮਾ ਦੇ ਤ੍ਰਾਲ ਚ ਜ਼ਾਕਿਰ ਮੂਸਾ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਦੇ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜ਼ਾਕਿਰ ਮੂਸਾ ਦੇ ਟਿਕਾਣੇ ਦੀ ਘੇਰਾਬੰਦੀ ਕਰਕੇ ਫ਼ੌਜ ਦੇ ਅਫ਼ਸਰਾਂ ਨੇ ਉਸ ਨੂੰ ਸਰੰਡਰ ਕਰਨ ਲਈ ਕਿਹਾ, ਜਿਸ ਤੇ ਮੂਸਾ ਨੇ ਫ਼ੌਜ ਦੇ ਅਫ਼ਸਰਾਂ ਤੇ ਗ੍ਰੇਨੇਡ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।

 

ਇਸ ਤੋਂ ਬਾਅਦ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਇਲਾਕੇ ਚ ਸਖਤ ਘੇਰਾਬੰਦੀ ਕੀਤੀ ਅਤੇ ਮੁੜ ਤੋਂ ਗੋਲਾਬਾਰੀ ਕਰਦਿਆਂ ਹੋਇਆਂ ਮੂਸਾ ਨੂੰ ਉਸੇ ਮਕਾਨ ਚ ਮਾਰ ਸੁੱਟਿਆ, ਜਿੱਥੇ ਉਸ ਨੇ ਪਨਾਹ ਲਈ ਸੀ। ਮੂਸਾ ਦੇ ਮਾਰੇ ਜਾਣ ਦੀ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ ਚ ਤਣਾਅ ਬਣ ਗਿਆ।

 

ਲੋਕ ਨਾਅਰੇਬਾਜ਼ੀ ਕਰਦਿਆਂ ਹੋਇਆ ਸੜਕਾਂ ’ਤੇ ਉਤਰ ਆਏ ਅਤੇ ਥਾਂ-ਥਾਂ ਪੁਲਿਸ ਅਤੇ ਅੱਤਵਾਦੀ ਹਮਾਇਤੀਆਂ ਵਿਚਾਲੇ ਟਕਰਾਅ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਹਲਾਤ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਨੇ ਤ੍ਰਾਲ ਅਤੇ ਉਸਦੇ ਨਾਲ ਲਗੇ ਇਲਾਕਿਆਂ ਚ ਕਰਫ਼ਿਊ ਲਾਗੂ ਕਰਦਿਆਂ ਚੇਤਾਵਨੀ ਜਾਰੀ ਕਰ ਦਿੱਤੀ ਹੈ।

 

ਦੱਸਣਯੋਗ ਹੈ ਕਿ ਚੰਡੀਗੜ੍ਹ ਸਥਿਤ ਇਕ ਇੰਜੀਨਿਅਰਿੰਗ ਕਾਲਜ ਚ ਆਪਣੀ ਪੜਾਈ ਅੱਧਵਿਚਾਲੇ ਛੱਡ ਅੱਤਵਾਦੀ ਬਣਨ ਵਾਲੇ ਮੂਸਾ ’ਤੇ 15 ਲੱਖ ਰੁਪਏ ਦਾ ਇਨਾਮ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KASHMIR Armys big encounter in Pulwama killed Most Wanted Al Qaeda terrorist Zakir Musa