ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਤੀਫ਼ਾ ਦੇਣ ਬਾਅਦ ਆਈਏਐਸ ਅਫਸਰ ਸ਼ਾਹ ਲੜਨਗੇ ਚੋਣ

ਅਸਤੀਫ਼ਾ ਦੇਣ ਬਾਅਦ ਆਈਏਐਸ ਅਫਸਰ ਸ਼ਾਹ ਲੜਨਗੇ ਚੋਣ

ਸਾਲ 2010 ਦੀ ਸਿਵਿਲ ਸੇਵਾ ਪ੍ਰੀਖਿਆ `ਚ ਅਵੱਲ ਰਹੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਦੇ ਅਧਿਕਾਰੀ ਸ਼ਾਹ ਫੈਸਲ ਨੇ ਰਾਜਨੀਤੀ `ਚ ਸ਼ਾਮਲ ਹੋਣ ਲਈ ਆਈਏਐਸ ਦਾ ਅਹੁਦਾ ਛੱਡ ਦਿੱਤਾ। ਕਸ਼ਮੀਰ ਨਾਲ ਸਬੰਧ ਰੱਖਣ ਵਾਲੇ ਫੈਸਲ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਨੇ ਸੇਵਾ ਤੋਂ ਅਸਤੀਫਾ ਦੇਣ ਦੇ ਆਪਣੇ ਫੈਸਲੇ ਨੂੰ ਲੈ ਕੇ ਸਰਕਾਰ ਨੂੰ ਜ਼ਰੂਰੀ ਸੂਚਨਾ ਭੇਜ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਨੈਸ਼ਨਲ ਕਾਨਫਰੰਸ `ਚ ਸ਼ਾਮਲ ਹੋ ਸਕਦੇ ਹਨ ਅਤੇ ਉਹ ਕਸ਼ਮੀਰ ਘਾਟੀ ਲਈ ਬਾਰਾਮੂਲਾ ਤੋਂ ਲੋਕ ਸਭਾ ਚੋਣ ਲੜਨਗੇ।


ਫੈਸਲ ਨੇ ਸਾਲ 2010 `ਚ ਆਈਏਐਸ ਪ੍ਰੀਖਿਆ `ਚ ਮੋਹਰੀ ਰਹੇ ਸਨ। ਉਨ੍ਹਾਂ ਜੰਮੂ ਤੇ ਕਸ਼ਮੀਰ ਦਾ ਹੋਮ ਕੈਡਰ ਵੰਡਿਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ਜਿ਼ਲ੍ਹਾ ਮੈਜਿਸਟ੍ਰੇਟ, ਸਕੂਲ ਸਿੱਖਿਆ ਡਾਇਰੈਕਟਰ ਤੋਂ ਇਲਾਵਾ ਕਈ ਅਹੁਦਿਆਂ `ਤੇ ਕੰਮ ਕਰ ਚੁੱਕੇ ਹਨ। ਉਹ ਕੁਝ ਸਮਾਂ ਪਹਿਲਾਂ ਹੀ ਹਾਰਵਰਡ ਕੇਨੇਡੀ ਸਕੂਲ `ਚ ਫੁਲਬ੍ਰਾਈਟ ਫੋਲੋਸਿ਼ਪ ਪੂਰਾ ਕਰਨ ਦੇ ਬਾਅਦ ਅਮਰੀਕਾ ਤੋਂ ਵਾਪਸ ਆਏ ਸਨ।


ਸ਼ਾਹ ਫੈਸਲ ਨੇ ਭਾਰਤੀ ਮੁਸਲਮਾਨਾਂ ਨੂੰ ਹਾਸ਼ੀਏ `ਤੇ ਧੱਕਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ `ਚ ਕਥਿਤ ਹੱਤਿਆਵਾਂ ਦੇ ਖਿਲਾਫ ਆਈਏਐਸ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਫੈਸਲ ਨੇ ਫੇਸਬੁੱਕ `ਤੇ ਇਕ ਪੋਸਟ `ਚ ਇਹ ਐਲਾਨ ਕੀਤਾ।

 

ਉਨ੍ਹਾਂ ਲਿਖਿਆ ਕਸ਼ਮੀਰ `ਚ ਲਗਾਤਾਰ ਹੱਤਿਆਵਾਂ ਦੇ ਮਾਮਲਿਆਂ ਅਤੇ ਕੇਂਦਰ ਸਰਕਾਰ ਵੱਲੋਂ ਕੋਈ ਗੰਭੀਰ ਯਤਨ ਨਾ ਹੋਣੇ, ਹਿੰਦੁਵਾਦੀ ਤਾਕਤਾਂ ਵੱਲੋਂ ਕਰੀਬ 20 ਕਰੋੜ ਭਾਰਤੀ ਮੁਸਲਮਾਨਾਂ ਨੂੰ ਹਾਸ਼ੀਏ `ਤੇ ਧੱਕਣ ਆਦਿ ਕਾਰਨਾਂ ਕਰਕੇ ਆਈਏਐਸ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir IAS topper Shah Faesal resigns to protest unabated killings in state likely to join politics