ਅਗਲੀ ਕਹਾਣੀ

ਆਰਟੀਕਲ 35 ਏ ਦੇ ਮੁੱਦੇ 'ਤੇ ਅੱਜ ਕਸ਼ਮੀਰ ਬੰਦ, ਦੋ ਦਿਨਾਂ ਲਈ ਅਮਰਨਾਥ ਯਾਤਰਾ ਰੱਦ

ਵੱਖਵਾਦੀਆਂ ਦੇ ਬੰਦ ਦੇ ਸੱਦੇ ਕਾਰਨ ਪ੍ਰਸ਼ਾਸਨ ਨੇ ਐਤਵਾਰ ਨੂੰ ਅਮਰਨਾਥ ਯਾਤਰਾ ਦੋ ਦਿਨਾਂ ਲਈ ਰੱਦ ਕਰ ਦਿੱਤੀ ਹੈ। ਵੱਖਵਾਦੀਆਂ ਨੇ ਘਾਟੀ ਚ ਬੰਦ ਦਾ ਸੱਦਾ ਆਰਟੀਕਲ 35 ਏ ਨੂੰ ਸਮਰਥਨ ਦੇਣ ਲਈ ਕੀਤਾ ਹੈ ਜੋ ਸੂਬੇ ਨੂੰ ਵਿਸ਼ੇਸ਼ ਅਧਿਕਾਰ ਮੁਹੱਈਆਂ ਕਰਵਾਉਂਦਾ ਹੈ। ਵੱਖਵਾਦੀ ਨੇਤਾ ਸਇਦ ਅਲੀ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਖ ਅਤੇ ਯਾਸੀਨ ਮਲਿਕ ਨੇ ਸਾਂਝੇ ਵਿਰੋਧ ਦੌਰਾਨ ਪੂਰੇ ਸੂਬੇ ਚ ਐਤਵਾਰ ਅਤੇ ਸੋਮਵਾਰ ਨੂੰ ਬੰਦ ਦਾ ਐਲਾਨ ਕੀਤਾ ਹੈ। ਕਈ ਜੱਥੇਬੰਦੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੋਰਟ ਇਸ ਆਰਟੀਕਲ ਨੂੰ ਹਟਾ ਦਿੰਦੀ ਹੈ ਤਾਂ ਉਹ ਅੰਦੋਲਨ ਕਰਨਗੇ।

 

ਜਿ਼ਕਰਯੋਗ ਹੇ ਕਿ ਨੈਸ਼ਨਲ ਕਾਨਫਰੰਸ ਅਤੇ ਉਸਦੀ ਵਿਰੋਧੀ ਪੀਡੀਪੀ ਨੇ ਸੁਪਰੀਮ ਕੋਰਟ ਚ 6 ਅਗਸਤ ਨੂੰ ਸੰਵਿਧਾਨ ਦੇ ਆਰਟੀਕਲ 35 ਏ ਨੂੰ ਚੁਣੌਤੀ ਦੇਣ ਵਾਲੀ ਅਪੀਲ ਤੇ ਸੁਣਵਾਈ ਤੋਂ ਪਹਿਲਾਂ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ। ਇਸ ਆਰਟੀਕਲ ਤਹਿਤ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਂਦਾ ਹੈ। ਸੁਪਰੀਮ ਕੋਰਟ ਇਸ ਮੁੱਦੇ ਨਾਲ ਜੁੜੀਆਂ ਕਈ ਅਪੀਲਾਂ ਤੇ ਸੁਣਵਾਈ ਕਰੇਗਾ। ਇੱਕ ਅਪੀਲ ਆਰਐਸਐਸ ਨਾਲ ਸਬੰਧਤ ਗੈਰ ਸਰਕਾਰੀ ਸੰਗਠਨ ਦੀ ਸੀਟੀਜ਼ਨਸ ਨੇ ਇਸ ਆਰਟੀਕਲ ਨੂੰ ਖਤਮ ਕਰਨ ਲਈ ਪਾਈ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir issue closed on Article 35A today canceling the Amarnath yatra for two days