ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ਸਮੱਸਿਆ ਦਾ ਹੱਲ ਨਿੱਕਲਣਾ ਸ਼ੁਰੂ ਹੋਇਆ: ਅਨੁਪਮ ਖੇਰ

​​​​​​​ਕਸ਼ਮੀਰ ਸਮੱਸਿਆ ਦਾ ਹੱਲ ਨਿੱਕਲਣਾ ਸ਼ੁਰੂ ਹੋਇਆ: ਅਨੁਪਮ ਖੇਰ

ਜੰਮੂ–ਕਸ਼ਮੀਰ ਦੇ ਤਣਾਅਪੂਰਨ ਹਾਲਾਤ ਦੌਰਾਨ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਆਪਣੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ – ‘ਕਸ਼ਮੀਰ ਸਮੱਸਿਆ ਦਾ ਹੱਲ ਨਿੱਕਲਣਾ ਸ਼ੁਰੂ ਹੋ ਗਿਆ ਹੈ।’

 

 

ਇਸ ਵੇਲੇ ਜੰਮੂ–ਕਸ਼ਮੀਰ ਵਿੱਚ ਕਿਉਂਕਿ ਹਾਲਾਤ ਤਣਾਅਪੂਰਨ ਤੇ ਬੇਯਕੀਨੀ ਵਾਲੇ ਬਣੇ ਹੋਏ ਹਨ। ਅਜਿਹੇ ਹਾਲਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਅਨੁਪਮ ਖੇਰ ਦਾ ਅਜਿਹਾ ਬਿਆਨ ਆਉਣਾ ਨਿਸ਼ਚਤ ਤੌਰ ਉੱਤੇ ਸਭ ਦਾ ਧਿਆਨ ਖਿੱਚਦਾ ਹੈ।

 

 

ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਵਿੱਚ ਨੀਮ ਫ਼ੌਜੀ ਬਲਾਂ ਦੀਆਂ ਹੋਰ ਪਲਟਣਾਂ ਭੇਜ ਦਿੱਤੀਆਂ ਹਨ। ਇਸ ਵੇਲੇ ਅਜਿਹੇ ਬਲਾਂ ਦੀਆਂ 40 ਕੰਪਨੀਆਂ ਸੂਬੇ ਵਿੱਚ ਤਾਇਨਾਤ ਹਨ।

 

 

ਕਸ਼ਮੀਰ ਵਾਦੀ ਵਿੱਚ ਇਸ ਵੇਲੇ ਰੈਪਿਡ ਐਕਸ਼ਨ ਫ਼ੋਰਸ, ਸੀਆਰਪੀਐੱਫ਼, ਆਈਟੀਬੀਪੀ ਅਤੇ ਬੀਐੱਸਐੱਫ਼ ਸਮੇਤ ਸੀਆਰਪੀਐੱਫ਼ ਜਿਹੇ ਬਲਾਂ ਦੀਆਂ ਕਈ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

 

 

ਅਮਰਨਾਥ ਯਾਤਰਾ ਪਹਿਲਾਂ ਅਧਵਾਟੇ ਹੀ ਬੰਦ ਕਰਵਾ ਦਿੱਤੀ ਗਈ ਸੀ; ਅਜਿਹਾ ਫ਼ੈਸਲਾ ਵੀ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਕਾਰਨ ਆਮ ਲੋਕਾਂ ਵਿੱਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ।

 

 

ਆਮ ਲੋਕ ਰੋਜ਼ਮੱਰਾ ਦੀਆਂ ਜ਼ਰੂਰੀ ਵਸਤਾਂ ਖ਼ਰੀਦਣ ਲਈ ਦੁਕਾਨਾਂ ਉੱਤੇ ਕਤਾਰਾਂ ਲਾਈ ਖੜ੍ਹੇ ਵੇਖੇ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir issue is now being resolved says Anupam Kher