ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ : ਸੜਕਾਂ ਉਤੇ ਲਾਸ਼ਾਂ ਨਾ ਹੋਣ ਦਾ ਮਤਲਬ ਇਹ ਨਹੀਂ ਮਾਹੌਲ ਠੀਕ ਹੈ : ਸ੍ਰੀਨਗਰ ਮੇਅਰ

ਕਸ਼ਮੀਰ : ਸੜਕਾਂ ਉਤੇ ਲਾਸ਼ਾਂ ਨਾ ਹੋਣ ਦਾ ਮਤਲਬ ਇਹ ਨਹੀਂ ਮਾਹੌਲ ਠੀਕ ਹੈ : ਸ੍ਰੀਨਗਰ ਮੇਅਰ

ਜੰਮੂ ਕਸ਼ਮੀਰ ਵਿਚ ਮੌਜੂਦਾ ਹਾਲਤਾਂ ਨੂੰ ਲੈ ਕੇ ਸ੍ਰੀਨਗਰ ਦੇ ਮੇਅਰ ਵੱਲੋਂ ਇਕ ਚਿੰਤਾਜਨਕ ਬਿਆਨ ਦਿੱਤਾ ਹੈ। ਸ੍ਰੀਨਗਰ ਦੇ ਮੇਅਰ ਜੁਨੈਣ ਆਜ਼ਮ ਮੱਟੂ ਨੇ ਕਿਹਾ ਕਿ ਜੇਕਰ ਕਸ਼ਮੀਰ ਦੀਆਂ ਸੜਕਾਂ ਉਤੇ ਲਾਸ਼ਾਂ ਨਹੀਂ ਦਿਖਾਈ ਦੇ ਰਹੀਆਂ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਾਲਾਤ ਠੀਕ ਹਨ।

 

ਉਨ੍ਹਾਂ ਕਿਹਾ ਕਿ ਇਹ ਉਮੀਦ ਰੱਖਣਾ ਕਿ ਹਾਲਤ ਉਥੇ ਸਭ ਆਮ ਵਰਗੇ ਠੀਕ ਹੋ ਜਾਣਗੇ, ਇਹ ਬਹੁਤ ਮੁਸ਼ਕਲ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਹਿਰਾਸਤ ਵਿਚ ਲੈਣ ਦੀ ਨੀਤੀ ਪੂਰੀ ਤਰ੍ਹਾਂ ਆਪਰੇਸ਼ਨਲ ਹੈ। ਮੇਅਰ ਜੁਨੈਦ ਆਜਿਮ ਮੱਟੂ ਜੇਕੇਪੀਸੀ ਦੇ ਬੁਲਾਰੇ ਵੀ ਹਨ।

 

ਮੀਡੀਆ ਦੇ ਇਕ ਵਰਗ ਵੱਲੋਂ ਪ੍ਰਕਾਸ਼ਤ ਖਬਰ ਮੁਤਾਬਕ ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਮੁੱਖ ਧਾਰਾ ਦੇ ਆਗੂਆਂ ਦੀ ਗ੍ਰਿਫਤਾਰੀ ਦੀ ਕੇਂਦਰ ਦੀ ਨੀਤੀ ਦੀ ਆਲੋਚਨਾ ਵੀ ਕੀਤੀ।  ਉਨ੍ਹਾਂ ਕਿਹਾ ਕਿ ਸਾਲਾਂ ਤੋਂ ਕਸ਼ਮੀਰ ਵਿਚ ਰਾਜਨੀਤਿਕ ਵਰਕਰਾਂ ਨੇ ਅੱਤਵਾਦੀਆਂ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਅਤੇ ਹਿੰਸਾ ਦਾ ਸਾਹਮਣਾ ਕੀਤਾ, ਪ੍ਰੰਤੂ ਅੱਜ ਉਹ ਅੱਜ ਸ਼ਿਕਾਰ ਅਤੇ ਸ਼ਿਕਾਰੀ ਹਨ।

 

ਮੱਟੂ ਨੇ ਕਿਹਾ ਕਿ ਅਜੇ ਵੀ ਬਹੁਤੇ ਅਜਿਹੇ ਪਰਿਵਾਰ ਹਨ ਜਿੰਨਾਂ ਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਨਹੀਂ ਹੋ ਰਹੀ। ਜੰਮੂ ਕਸ਼ਮੀਰ ਉਤੇ ਲਏ ਗਏ ਕੇਂਦਰ ਦੇ ਫੈਸਲੇ ਨਾਲ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਹਿੰਸਾ ਦੇ ਖਤਰੇ ਨਾਲ ਰਹਿੰਦੇ ਹਾਂ, ਇਹ ਕੋਈ ਨਵਾਂ ਦ੍ਰਿਸ਼ ਨਹੀਂ ਹੈ, ਪ੍ਰੰਤੂ ਮੌਲਿਕ ਅਧਿਕਾਰਾਂ ਨੂੰ ਵਾਪਸ ਲੈਣ ਨੂੰ ਸਹੀ ਠਹਿਰਾਉਣਾ ਕਸ਼ਮੀਰ ਵਿਚ ਵੱਖਵਾਦ ਦਾ ਮੂਲ ਆਧਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Kashmir: No dead bodies on the roads does not mean environment is OK: Srinagar Mayor