ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਮਹੀਨਿਆਂ ਪਿੱਛੋਂ ਸੈਲਾਨੀਆਂ ਲਈ ਖੁੱਲ੍ਹ ਗਈ ਕਸ਼ਮੀਰ ਵਾਦੀ

ਦੋ ਮਹੀਨਿਆਂ ਪਿੱਛੋਂ ਸੈਲਾਨੀਆਂ ਲਈ ਖੁੱਲ੍ਹ ਗਈ ਕਸ਼ਮੀਰ ਵਾਦੀ

ਜੰਮੂ–ਕਸ਼ਮੀਰ ਅੱਜ ਵੀਰਵਾਰ ਤੋਂ ਸੈਲਾਨੀਆਂ (ਟੂਰਿਸਟਸ) ਲਈ ਖੋਲ੍ਹਿਆਂ ਜਾ ਰਿਹਾ ਹੈ। ਬੀਤੀ 5 ਅਗਸਤ ਨੂੰ ਜਦੋਂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰ ਦਿੱਤੀ ਗਈ ਸੀ, ਉਸ ਦਿਨ ਤੋਂ ਹੀ ਸੈਲਾਨੀਆਂ ਦੀ ਆਵਾਜਾਈ ਕਸ਼ਮੀਰ ਵਾਦੀ ਵਿੱਚ ਪੂਰੀ ਤਰ੍ਹਾਂ ਬੰਦ ਸੀ। ਉਦੋਂ ਸੈਲਾਨੀਆਂ ਨੂੰ ਵਾਦੀ ’ਚ ‘ਅੱਤਵਾਦੀਆਂ ਤੋਂ ਖ਼ਤਰਾ’ ਆਖ ਕੇ ਇੱਥੋਂ ਚਲੇ ਜਾਣ ਲਈ ਆਖ ਦਿੱਤਾ ਗਿਆ ਸੀ।

 

 

ਕਸ਼ਮੀਰ ’ਚ ਸੈਲਾਨੀਆਂ ਦੀ ਆਵਾਜਾਈ ਉੱਤੇ ਲੱਗੀਆਂ ਰੋਕਾਂ ਹਟਾਉਣ ਦਾ ਐਲਾਨ ਰਾਜਪਾਲ ਸੱਤਿਆ ਪਾਲ ਮਲਿਕ ਨੇ ਸੋਮਵਾਰ ਨੂੰ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਸਲਾਹਕਾਰਾਂ ਤੇ ਸੂਬੇ ਦੇ ਮੁੱਖ ਸਕੱਤਰ ਨਾਲ ਕਸ਼ਮੀਰ ਵਾਦੀ ਦੇ ਹਾਲਾਤ ਦਾ ਨਿੱਠ ਕੇ ਜਾਇਜ਼ਾ ਲਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਕੇਂਦਰ ਸਰਕਾਰ ਨੇ ਬੀਤੀ 2 ਅਗਸਤ ਨੂੰ ਪਹਿਲਾਂ ਅਮਰਨਾਥ ਯਾਤਰਾ ਰੱਦ ਕਰਵਾਈ ਸੀ ਤੇ ਸਾਰੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਵਾਦੀ ਵਿੱਚ ਆਪਣੇ ਠਹਿਰਾਅ ਦੇ ਸਮੇਂ ਵਿੱਚ ਕਟੌਤੀ ਕਰਨ ਲਈ ਆਖਿਆ ਗਿਆ ਸੀ। ਉਸ ਵੇਲੇ ਖ਼ੁਫ਼ੀਆ ਏਜੰਸੀਆਂ ਨੂੰ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਸੂਹ ਮਿਲੀ ਸੀ। ਇਸੇ ਕਾਰਨ ਉਨ੍ਹਾਂ ਨੂੰ ਤੁਰੰਤ ਵਾਦੀ ਛੱਡ ਕੇ ਚਲੇ ਜਾਣ ਲਈ ਆਖ ਦਿੱਤਾ ਗਿਆ ਸੀ। ਉਸ ਦੇ ਤਿੰਨ ਕੁ ਦਿਨਾਂ ਪਿੱਛੋਂ ਫਿਰ ਧਾਰਾ–370 ਖ਼ਤਮ ਕਰ ਦਿੱਤੀ ਗਈ ਸੀ।

 

 

ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਹਾਇਰ ਸੈਕੰਡਰੀ ਸਕੂਲ, ਕਾਲਜ ਤੇ ਯੂਨੀਵਰਸਿਟੀਜ਼ ਨੂੰ ਵੀ ਖੋਲ੍ਹਣ ਦਾ ਐਲਾਨ ਕੀਤਾ। ਸ੍ਰੀਨਗਰ ’ਚ ਸ੍ਰੀ ਪ੍ਰਤਾਪ ਕਾਲਜ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ ਤੇ ਵਿਦਿਆਰਥੀਆਂ ਨੂੰ ਆਪੋ–ਆਪਣੇ ਸ਼ਨਾਖ਼ਤੀ ਕਾਰਡ ਲੈਣ ਲਈ ਕੈਂਪਸ ’ਚ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

 

 

ਕੈਮਿਸਟ੍ਰੀ (ਰਸਾਇਣ ਵਿਗਿਆਨ) ਦੇ ਇੱਕ ਵਿਦਿਆਰਥੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਅਧਿਆਪਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਲਾਸਾਂ ਤਾਂ ਉਦੋਂ ਹੀ ਸਹੀ ਤਰੀਕੇ ਸ਼ੁਰੂ ਹੋ ਸਕਣਗੀਆਂ, ਜਦੋਂ ਤੱਕ ਕਸ਼ਮੀਰ ਵਾਦੀ ਵਿੱਚ ਹਾਲਾਤ ਪੂਰੀ ਤਰ੍ਹਾਂ ਸੁਖਾਵੇਂ ਨਹੀਂ ਹੋ ਜਾਂਦੇ।

 

 

ਬੀਤੀ 5 ਅਗਸਤ ਨੂੰ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਧਾਰਾ–370 ਦੇ ਖ਼ਾਤਮੇ ਦਾ ਐਲਾਨ ਕੀਤਾ ਸੀ ਤੇ ਜੰਮੂ–ਕਸ਼ਮੀਰ ਨੂੰ ਦੋ ਭਾਗਾਂ ਵਿੱਚ ਵੰਡ ਕੇ ਉਨ੍ਹਾਂ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ (UTs) – ਜੰਮੂ–ਕਸ਼ਮੀਰ ਅਤੇ ਲੱਦਾਖ ਬਣਾਉਣ ਦਾ ਐਲਾਨ ਕੀਤਾ ਸੀ। ਇਹ ਦੋਵੇਂ UTs ਆਉਂਦੀ 31 ਅਕਤੂਬਰ ਤੋਂ ਹੋਂਦ ਵਿੱਚ ਆ ਜਾਣਗੇ।

 

 

ਉੱਧਰ ਬੀਤੀ 5 ਅਗਸਤ ਤੋਂ ਹੀ ਹਿਰਾਸਤ ਵਿੱਚ ਰਹਿ ਰਹੇ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੂਕ ਅਬਦੁੱਲ੍ਹਾ ਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲ੍ਹਾ ਨੂੰ ਸ੍ਰੀਨਗਰ ’ਚ 6 ਅਕਤੂਬਰ ਨੂੰ ਮਿਲਣ ਲਈ ਪਾਰਟੀ ਵਫ਼ਦ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

 

 

ਪ੍ਰਸ਼ਾਸਨ ਨੇ ਕਸ਼ਮੀਰ ਵਾਦੀ ਵਿੱਚ ਆਉਂਦੀ 24 ਅਕਤੂਬਰ ਨੂੰ ਬਲਾਕ ਵਿਕਾਸ ਕੌਂਸਲ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਵੀ ਕੀਤਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir opens for tourists today two months after travel ban