ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਖੁੱਲ੍ਹੇ ਸਕੂਲ : ਵਿਦਿਆਰਥੀਆਂ ਦੀ ਗਿਣਤੀ ਰਹੀ ਨਾਮਾਤਰ

ਕਸ਼ਮੀਰ ’ਚ ਖੁੱਲ੍ਹੇ ਸਕੂਲ : ਵਿਦਿਆਰਥੀਆਂ ਦੀ ਗਿਣਤੀ ਰਹੀ ਨਾਮਾਤਰ

ਕਸ਼ਮੀਰ ਵਿਚ ਸੋਮਵਾਰ ਨੂੰ ਪਾਬੰਦੀ ਵਿਚ ਢਿੱਲ ਦਿੱਤੇ ਜਾਣ ਉਤੇ ਕਈ ਸਕੂਲਾਂ ਵਿਚ ਅਧਿਆਪਕ ਤਾਂ ਪੜ੍ਹਾਉਣ ਪਹੁੰਚੇ, ਪ੍ਰੰਤੂ ਉਥੇ ਜ਼ਿਆਦਤਰ ਵਿਦਿਆਰਥੀ ਦਿਖਾਈ ਨਾ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਸ੍ਰੀਨਗਰ ਵਿਚ 190 ਪ੍ਰਾਇਮਰੀ ਸਕੂਲਾਂ ਨੂੰ ਖੋਲ੍ਹਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ ਜਦੋਂ ਕਿ ਘਾਟੀ ਦੇ ਜ਼ਿਆਦਾਤਰ ਹਿੱਸਿਆ ਵਿਚ ਸੁਰੱਖਿਆ ਬਲ ਹੁਣ ਵੀ ਤੈਨਾਤ ਹਨ।

 

ਭਾਸ਼ਾ ਅਨੁਸਾਰ, ਸਾਰੇ ਨਿੱਜੀ ਸਕੂਲ ਅੱਜ ਸੋਮਵਾਰ ਨੂੰ ਲਗਾਤਾਰ 15ਵੇਂ ਦਿਨ ਵੀ ਬੰਦ ਰਹੇ, ਕਿਉਂਕਿ ਪਿਛਲੇ ਦੋ ਦਿਨ ਤੋਂ ਇੱਥੇ ਹੋਏ ਹਿੰਸਕ ਪ੍ਰਦਰਸ਼ਨਾ ਦੇ ਮੱਦੇਨਜ਼ਰ ਮਾਪੇ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਤ ਹਨ।

 

ਕੇਵਲ ਬੇਮਿਨਾ ਸਥਿਤ ‘ਪੁਲਿਸ ਪਬਲਿਕ ਸਕੂਲ ਅਤੇ ਕੁਛੇਕ ਕੇਂਦਰੀ ਵਿਦਿਆਲਿਆ ਵਿਚ ਹੀ ਥੋੜ੍ਹੇ ਬਹੁਤ ਵਿਦਿਆਰਥੀ ਪਹੁੰਚੇ।

ਇਕ ਪਿਤਾ ਫਾਰੂਕ ਅਹਿਮਦ ਡਾਰ ਨੇ ਕਿਹਾ ਕਿ ਸਥਿਤੀ ਐਨੀ ਜ਼ਿਆਦਾ ਅਨਿਸ਼ਚਿਤ ਹੈ ਕਿ ਅਜੇ ਬੱਚਿਆਂ ਨੂੰ ਸਕੂਲ ਭੇਜਣ ਦਾ ਸਵਾਲ ਹੀ ਨਹੀਂ ਹੁੰਦਾ।‘ ਬਾਰਾਮੁਲਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜ ਸ਼ਹਿਰਾਂ ਵਿਚ ਸਕੂਲ ਬੰਦ ਰਹੇ। ਬਾਕੀ ਜ਼ਿਲ੍ਹੇ ਵਿਚ ਸਕੂਲ ਖੁੱਲ੍ਹੇ ਹਨ।

 

ਅਧਿਕਾਰੀ ਨੇ ਕਿਹਾ ਕਿ ਪਟਨ, ਪਲਹਾਲਨ, ਸਿੰਘਪੁਰਾ, ਬਾਰਾਮੁਲਾ ਅਤੇ ਸੋਪੋਰ ਵਿਚ ਪਾਬੰਦੀ ਵਿਚ ਕੋਈ ਢਿੱਲ ਨਹੀਂ ਦਿੱਤੀ ਗਈ। ਜ਼ਿਲ੍ਹੇ ਵਿਚ ਬਾਕੀ ਥਾਂ ਪ੍ਰਾਇਮਰੀ ਸਕੂਲ ਖੁੱਲ੍ਹੇ ਸਨ। ਕਿੰਨੇ ਵਿਦਿਆਰਥੀ ਸਕੂਲ ਪਹੁੰਚੇ ਇਸ ਸਬੰਧੀ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ।

 

ਸ੍ਰੀਨਗਰ ਜ਼ਿਲ੍ਹੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਪਨਗਰ ਵਿਚ ਕੁਝ ਸਕੂਲ ਖੁੱਲ੍ਹੇ ਰਹੇ , ਪ੍ਰੰਤੂ ਪਿਛਲੇ ਦੋ ਦਿਨ ਵਿਚ ਹੋਈ ਹਿੰਸਾ ਕਾਰਨ ਪੁਰਾਣੇ ਸ਼ਹਿਰ ਅਤੇ ਸਿਵਿਲ ਲਾਈਨਜ਼ ਇਲਾਕੇ ਵਿਚ ਸਕੂਲ ਬੰਦ ਰਹੇ। ਅਧਿਕਾਰੀਆਂ ਨੇ ਸੋਮਵਾਰ ਤੋਂ ਪ੍ਰਾਇਮਰੀ ਪੱਧਰ ਤੱਕ ਦੇ ਸਕੂਲ ਖੋਲ੍ਹਣ ਅਤੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir schools reopen teachers at work but few students turn up Report