ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਲਗਾਤਾਰ 12ਵੇਂ ਦਿਨ ਬੰਦ

ਕਸ਼ਮੀਰ ਲਗਾਤਾਰ 12ਵੇਂ ਦਿਨ ਬੰਦ

ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਲਗਾਤਾਰ 12ਵੇਂ ਦਿਨ ਬੰਦ ਰਿਹਾ। ਹਾਲਾਂਕਿ ਅਧਿਕਾਰੀਆਂ ਨੇ ਸ੍ਰੀਨਗਰ ਵਿਚ ਲੋਕਾਂ ਦੇ ਆਉਣ–ਜਾਣ ਉਤੇ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇੱਥੇ ਕਿਹਾ ਕਿ ਘਾਟੀ ਦੇ ਜ਼ਿਆਦਾਤਰ ਹਿੱਸੇ ਵਿਚ ਲੋਕਾਂ ਦੀ ਆਵਾਜਾਈ ਉਤੇ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ। ਅਜੇ ਤੱਕ ਸਥਿਤੀ ਸ਼ਾਂਤੀਪੂਰਣ ਹੈ।

 

ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਤੈਨਾਤੀ ਪਹਿਲਾਂ ਦੀ ਤਰ੍ਹਾਂ ਹੀ ਹੈ। ਲੋਕਾਂ ਨੂੰ ਸ਼ਹਿਰ ਦੇ ਆਸ–ਪਾਸ ਅਤੇ ਹੋਰ ਸ਼ਹਿਰਾਂ ਵਿਚ ਆਵਾਜਾਈ ਦੀ ਆਗਿਆ ਦਿੱਤੀ ਗਈ ਹੈ। ਪੰਜ ਅਗਸਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰਾਜ ਸਭਾ ਵਿਚ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਦਾ ਐਲਾਨ ਕਰਨ ਤੋਂ ਪੰਜ ਘੰਟੇ ਪਹਿਲਾਂ, ਕਸ਼ਮੀਰ ਵਿਚ ਕਰਫਿਊ ਗਲਾ ਦਿੱਤਾ ਗਿਆ ਸੀ।

 

ਸੂਬਾ ਪ੍ਰਸ਼ਾਸਨ ਨੇ ਸਰਕਾਰੀ ਕਰਮਚਾਰੀਆਂ ਨੂੰ ਰੇਡੀਓ ਉਤੇ ਐਲਾਨ ਰਾਹੀਂ ਸ਼ੁੱਕਰਵਾਰ ਨੂੰ ਕੰਮ ਉਤੇ ਆਉਣ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਸੰਚਾਰ ਸੇਵਾਵਾਂ ਉਤੇ ਪਾਬੰਦੀਆਂ ਜਾਰੀ ਹਨ। ਸਾਰੇ ਟੈਲੀਫੋਨ ਅਤੇ ਇੰਟਰਨੈਟ ਸੇਵਾਵਾਂ ਮੁਅੱਤਲ ਹਨ।

 

ਪਿਛਲੇ ਦੋ ਹਫਤਿਆਂ ਤੋਂ ਸਕੂਲ ਬੰਦ ਹਨ। ਦੁਕਾਨਾਂ ਅਤੇ ਹੋਰ ਵਾਪਰਿਕ ਸੰਸਥਾਵਾਂ ਵੀ ਪੰਜ ਅਗਸਤ ਤੋਂ ਬੰਦ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਾਟੀ ਵਿਚ ਸਥਿਤੀ ਉਤੇ ਲਗਾਤਾਰ ਨਜ਼ਰ ਰਖੀ ਜਾ ਰਹੀ ਹੈ ਅਤੇ ਸੁਰੱਖਿਆ ਬਲਾਂ ਨੂੰ ਹਟਾਉਣਾ ਜਮੀਨੀ ਹਾਲਾਤ ਉਤੇ ਨਿਰਭਰ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kashmir situation closed 12th day