ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਅਪਡੇਟਸ: ਫ਼ੌਜੀ ਜਵਾਨਾਂ ਨਾਲ ਮੁਕਾਬਲਾ, ਦੋ ਦਹਿਸ਼ਤਗਰਦ ਢੇਰ

ਕਸ਼ਮੀਰ ਅਪਡੇਟਸ: ਸ਼ੋਪੀਆਂ ‘ਚ ਦਹਿਸ਼ਤਗਰਦਾਂ ਤੇ ਫ਼ੌਜੀ ਜਵਾਨਾਂ ਵਿਚਾਲੇ ਮੁਕਾਬਲਾ

ਜੰਮੂ–ਕਸ਼ਮੀਰ ਬੇਸ਼ੱਕ ਭਾਰਤ ਦਾ ਅਟੁੱਟ ਅੰਗ ਹੈ ਪਰ ਇਸ ਸੂਬੇ ਦੀ ਚਿਰੋਕਣੀ ਸਮੱਸਿਆ ਹਾਲੇ ਤੱਕ ਹੱਲ ਨਹੀਂ ਹੋ ਸਕੀ। ਇੱਥੋਂ ਦੇ ਮੂਲ ਤੇ ਸਥਾਨਕ ਨਿਵਾਸੀਆਂ ਦੇ ਵਿਚਾਰ ਵੱਡੇ ਪੱਧਰ ਉੱਤੇ ਜਾਣਨ ਤੇ ਕਸ਼ਮੀਰ ਸਮੱਸਿਆ ਦਾ ਕੋਈ ਵਾਜਬ ਹੱਲ ਲੱਭਣ ਦੀ ਜ਼ਰੂਰਤ ਹੈ।

 

 

ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੁਣ ਜੰਮੂ–ਕਸ਼ਮੀਰ ਵਿੱਚ ਆਮ ਗੱਲ ਹੋ ਗਈ ਹੈ। ਅੱਜ ਸਨਿੱਚਰਵਾਰ ਨੂੰ ਸ਼ੋਪੀਆਂ ਦੇ ਬੌਣਾ ਬਾਜ਼ਾਰ ਇਲਾਕੇ ਵਿੱਚ ਦਹਿਸ਼ਤਗਰਦਾਂ ਨੇ ਅਚਾਨਕ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

 

 

ਸੁਰੱਖਿਆ ਬਲ ਉੱਥੇ ਦਹਿਸ਼ਤਗਰਦਾਂ ਦੀ ਗੋਲ਼ੀਬਾਰੀ ਦਾ ਵਾਜਬ ਜਵਾਬ ਦੇ ਰਹੇ ਹਨ। ਇਹ ਖ਼ਬਰ ਲਿਖੇ ਜਾਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ।

 

 

ਇਹ ਵੀ ਪਤਾ ਲੱਗਾ ਹੈ ਕਿ ਹਾਲੇ ਕੋਈ ਇੱਕ–ਅੱਧ ਹੋਰ ਅੱਤਵਾਦੀ ਵੀ ਉੱਥੇ ਲੁਕਿਆ ਹੋ ਸਕਦਾ ਹੈ; ਇਸ ਲਈ ਸੁਰੱਖਿਆ ਬਲ ਹਾਲੇ ਕਾਫ਼ੀ ਚੌਕਸੀ ਵਰਤ ਰਹੇ ਹਨ।

 

 

ਉੱਧਰ ਉੱਚੇ ਪਹਾੜਾਂ ਉੱਤੇ ਲਗਾਤਾਰ ਮੀਂਹ ਪੈਣ ਕਾਰਨ ਕਸ਼ਮੀਰ ’ਚੋਂ ਵਗਣ ਵਾਲੇ ਚਨਾਬ ਦਰਿਆ ਦਾ ਵੇਗ ਤੇ ਉਸ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਉਤਾਂਹ ਆ ਗਿਆ ਹੈ।

 

 

ਇਹ ਖ਼ਬਰ ਲਿਖੇ ਜਾਣ ਤੱਕ ਇਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਤਾਂਹ ਵਗ ਰਿਹਾ ਸੀ।

 

 

ਇੰਝ ਜੰਮੂ–ਕਸ਼ਮੀਰ ਦੇ ਨਿਵਾਸੀਆਂ ਸਾਹਮਣੇ ਹਰ ਪਾਸੇ ਕੋਈ ਨਵੀਂ ਮੁਸੀਬਤ ਖੜ੍ਹੀ ਦਿਸ ਰਹੀ ਹੈ।

ਜੰਮੂ–ਕਸ਼ਮੀਰ ਦੇ ਡੋਡਾ 'ਚ ਚਨਾਬ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉਤਾਂਹ ਵਹਿਣ ਲੱਗਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmir Updates Encounter between Terrorists and Security Forces