ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ : ਕੈਬ ਡਰਾਈਵਰ ਨੂੰ ਮਿਲੇ 10 ਲੱਖ ਨਾਲ ਭਰਿਆ ਬੈਗ

ਕਸ਼ਮੀਰ : ਕੈਬ ਡਰਾਈਵਰ ਨੂੰ ਮਿਲੇ 10 ਲੱਖ ਨਾਲ ਭਰਿਆ ਬੈਗ

ਜੰਮੂ ਤੇ ਕਸ਼ਮੀਰ ਦੇ ਸ਼ੋਪੀਆਂ ਵਿਚ ਇਕ ਕਸ਼ਮੀਰੀ ਟੈਕਸੀ ਡਰਾਂਹੀਵਰ ਨੇ ਨੇਕੀ ਅਤੇ ਅਸਲ ਕਸ਼ਮੀਰੀਅਤ ਦਾ ਉਦਾਹਰਨ ਪੇਸ਼ ਕੀਤਾ ਹੈ। ਟੈਕਸੀ ਡਰਾਹੀਵਰ ਤਾਰਿਕ ਅਹਿਮਦ ਨੇ ਇਕ ਸੈਲਾਨੀ ਪਰਿਵਾਰ ਦੇ ਗੁਆਚੇ ਹੋਏ ਬੈਗ ਨੂੰ ਵਾਪਸ ਕਰ ਦਿੱਤਾ। ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਬੈਗ ਵਿਚ ਲਗਭਗ 10 ਲੱਖ ਰੁਪਏ ਦਾ ਸਾਮਾਨ ਸੀ।

 

ਸ਼ੋਪੀਆਂ ਜ਼ਿਲ੍ਹੇ ਦੇ ਰਹਿਣ ਵਾਲੇ ਤਾਰਿਕ ਅਹਿਮਦ ਭੁਪਾਲ ਨੇ ਇਸ ਪਰਿਵਾਰ ਨੂੰ ਚਾਰ ਦਿਨ ਪ੍ਰਸਿੱਧ ਅਹਰਬਾਲ ਝਰਨੇ ਉਤੇ ਲਿਆਂਦਾ ਸੀ। ਯਾਤਰਾ ਤੋਂ ਵਾਪਸ ਹੋਣ ਬਾਅਦ ਉਹ ਪਰਿਵਾਰ ਆਪਣਾ ਬੈਗ ਗੱੜੀ ਵਿਚ ਹੀ ਭੁਲ ਗਿਆ। ਜਿਸਦੇ ਬਾਅਦ ਇਮਾਨਦਾਰੀ ਦੀ ਮਿਸ਼ਾਲ ਪੇਸ਼ ਕਰਦੇ ਹੋਏ ਤਾਰਿਕ ਨੇ ਬੈਗ ਰੱਖਣ ਦੀ ਥਾਂ ਉਸ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ।

 

ਸੈਰਸਪਾਟਾ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਤਾਰਿਕ ਨੇ ਬੈਗ ਦੇ ਮਾਲਿਕ ਦਾ ਪਤਾ ਲਗਾਉਣ ਲਈ ਬਹੁਤ ਮਿਹਨਤ ਕੀਤੀ। ਬੈਗ ਵਿਚ ਨਗਦੀ, ਸੋਨਾ ਅਤੇ ਸਮਾਰਟਫੋਨ ਮਿਲਾਕੇ ਲਗਭਗ 10 ਲੱਖ ਰੁਪਏ ਦਾ ਸਾਮਾਨ ਸੀ। ਕਾਫੀ ਮਿਹਨਤ ਦੇ ਬਾਅਦ ਆਖਿਰਕਾਰ ਤਾਰਿਕ ਨੇ ਉਸ ਪਰਿਵਾਰ ਨੂੰ ਲਭ ਲਿਆ ਅਤੇ ਉਨ੍ਹਾਂ ਦੀ ਅਮਾਨਤ ਉਨ੍ਹਾਂ ਨੂੰ ਦਿੱਤੀ। ਉਨ੍ਹਾਂ ਕਿਹਾ ਕ ਅਹਿਮਦ ਦੀ ਨੇਕੀ ਅਤੇ ਇਮਾਨਦਾਰੀ ਉਤੇ ਬੈਗ ਮਿਲਣ ਉਤੇ ਪਰਿਵਾਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri cab driver safely returns tourist bag full of rupees 10 lakhs